ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਐਰੀਜ਼ੋਨਾ ਵਿਚ ਜਹਾਜ਼ ਤੇ ਹੈਲੀਕਾਪਟਰ ਵਿਚਾਲੇ ਅਸਮਾਨ ਵਿਚ ਹੋਈ ਟੱਕਰ ਦੇ ਸਿੱਟੇ ਵਜੋਂ ਹੈਲੀਕਾਪਟਰ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ ਜਹਾਜ਼ ਚੰਦਲਰ ਹਵਾਈ ਅੱਡੇ ਉਪਰ ਸੁਰੱਖਿਅਤ ਉਤਰ ਗਿਆ। ਚੰਦਲਰ ਫਾਇਰ ਵਿਭਾਗ ਦੇ ਬੁਲਾਰੇ ਕੀਥ ਵੈਲਚ ਅਨੁਸਾਰ ਜਹਾਜ਼ ਫਿਕਸ ਪਰਾਂ ਵਾਲਾ ਸੀ। ਹੈਲੀਕਾਪਟਰ ਕੁਆਂਟਮ ਹੈਲੀਕਾਪਟਰ ਦੁਆਰਾ ਚਲਾਇਆ ਜਾਂਦਾ ਸੀ।
ਉਸ ਵਿਚ ਦੋ ਹੀ ਵਿਅਕਤੀ ਸਵਾਰ ਸਨ ਜੋ ਘਟਨਾ ਸਥਾਨ ਉਪਰ ਹੀ ਮਾਰੇ ਗਏ। ਵੈਲਚਰ ਨੇ ਦੱਸਿਆ ਕਿ ਵਿਭਾਗ ਨੂੰ ਸਵੇਰੇ 7.45 ਵਜੇ ਹਾਦਸੇ ਬਾਰੇ ਜਾਣਕਾਰੀ ਮਿਲੀ ਸੀ। ਮੌਕੇ ਉਪਰ ਪੁੱਜਣ ‘ਤੇ ਵੇਖਿਆ ਕਿ ਹੈਲੀਕਾਪਟਰ ਜ਼ਮੀਨ ਉਪਰ ਡਿੱਗਾ ਹੋਇਆ ਸੀ ਤੇ ਉਸ ਨੂੰ ਅੱਗ ਲਈ ਹੋਈ ਸੀ। ਹੈਲੀਕਾਪਟਰ ਵਿਚ ਸਵਾਰ ਦੋਨਾਂ ਹੀ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਚੰਦਲਰ ਪੁਲਿਸ ਵਿਭਾਗ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।