ਪਿੰਡ ਖੁਰਦਾ ਦੇ ਨੌਜਵਾਨ ਦੀ ਮੌਤ, 4 ਗੰਭੀਰ ਜ਼ਖ਼ਮੀ
ਗੜ੍ਹਦੀਵਾਲਾ, ਮੀਡੀਆ ਬਿਊਰੋ:
ਅੱਜ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਭੂੰਗਾ ਕੋਲ ਰਾਤ ਕਰੀਬ 9 ਵਜੇ ਇਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਂ ਹਰਪ੍ਰੀਤ ਸਿੰਘ ਹਨੀ ਪੁੱਤਰ ਪਰਮਜੀਤ ਸਿੰਘ ਹੈ ਜਿਸ ਦੀ ਉਮਰ 25 ਸਾਲ ਹੈ ਤੇ ਉਹ ਆਈਲੈਟਸ ਕਰ ਰਿਹਾ ਸੀ। ਆਪਣੀ ਆਲਟੋ ਕਾਰ ਨੰਬਰ ਪੀ ਬੀ 21 ਈ 3400 ‘ਚ ਸਵਾਰ ਹੋਕੇ ਕਿਸੇ ਜ਼ਰੂਰੀ ਕੰਮ ਤੋਂ ਬਾਅਦ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ ਕਿ ਅਚਾਨਕ ਜੈਨ ਕੰਡੇ ਨੇੜੇ ਚੱਲਦੇ ਟਰੱਕ ਦੇ ਪਿੱਛੇ ਕਾਰ ਜਾ ਵੱਜੀ। ਇਸ ਭਿਆਨਕ ਟੱਕਰ ਦੌਰਾਨ ਹਰਪ੍ਰੀਤ ਦੀ ਮੌਤ ਹੋ ਗਈ ਤੇ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ। ਨਾਲ ਹੀ ਉਨ੍ਹਾਂ ਦੇ ਇੱਕ ਗੱਡੀ ਹੋਰ ਆ ਰਹੀ ਸੀ ਉਹ ਵੀ ਉਸ ਵਿੱਚ ਟਕਰਾ ਗਈ।
ਜਾਣਕਾਰੀ ਅਨੁਸਾਰ ਦੂਜੀ ਯੈਲੋ ਕਾਰ ‘ਚ ਨੌਜਵਾਨ ਸਵਾਰ ਸਨ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ। ਇਨ੍ਹਾਂ ਚਾਰਾਂ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਵਿਖੇ ਡਾਕਟਰਾਂ ਨੇ ਰੈਫਰ ਕਰ ਦਿੱਤਾ ਤੇ ਮ੍ਰਿਤਕ ਹਰਪ੍ਰੀਤ ਸਿੰਘ ਦੀ ਡੈਡ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।