ਪੰਜਾਬ ਤੋਂ ਰਾਜਸਥਾਨ ਦਾ ਸਫਰ ਹੋ ਗਿਆ ਮਹਿੰਗਾ

ਬਠਿੰਡਾ, ਮੀਡੀਆ ਬਿਊਰੋ:

ਪੰਜਾਬ (Punjab) ਤੋਂ ਰਾਜਸਥਾਨ (Rajasthan) ਦਾ ਸਫਰ ਹੁਣ ਮਹਿੰਗਾ ਹੋ ਗਿਆ ਹੈ। ਇਸ ਦਾ ਕਾਰਨ ਬਠਿੰਡਾ-ਮਲੋਟ ਰੋਡ ’ਤੇ ਖੁੱਲ੍ਹਿਆ ਨਵਾਂ ਟੋਲ ਪਲਾਜ਼ਾ (Toll Plaza) ਹੈ। ਜੀ ਹਾਂ! ਬਠਿੰਡਾ ਦੇ ਪਿੰਡ ਬੱਲੂਆਣਾ ‘ਚ ਲਗਾਇਆ ਗਿਆ ਟੋਲ ਪਲਾਜ਼ਾ ਸ਼ੁਰੂ ਹੋ ਗਿਆ ਹੈ। ਇਸ ਹਾਈਵੇਅ ਤੋਂ ਰੋਜ਼ਾਨਾ ਕਰੀਬ 10,000 ਵਾਹਨ ਲੰਘਦੇ ਹਨ। ਬਠਿੰਡਾ ਤੋਂ ਮੁਕਤਸਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਨੂੰ ਜਾਣ ਤੋਂ ਇਲਾਵਾ ਲੋਕ ਰਾਜਸਥਾਨ ਦੇ ਸ੍ਰੀ ਗੰਗਾਨਗਰ ਜਾਂਦੇ ਹਨ। ਇਸ ਦੇ ਨਾਲ ਹੀ ਯਾਤਰੀਆਂ ‘ਤੇ ਬੋਝ ਵੀ ਵਧੇਗਾ।

ਬੱਸਾਂ ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਟੋਲ ਦਾ ਪੈਸਾ ਵਸੂਲਿਆ ਜਾਂਦਾ ਹੈ। ਇਸ ਕਾਰਨ ਬਠਿੰਡਾ ਤੋਂ ਚੰਡੀਗੜ੍ਹ ਤਕ ਦੇ ਬੱਸ ਕਿਰਾਏ ਵਿੱਚ ਟੋਲ ਦੇ 13 ਰੁਪਏ ਜੋੜੇ ਗਏ ਹਨ। ਉੱਥੇ ਹੀ ਹੁਣ ਬਠਿੰਡਾ ਤੋਂ ਮਲੋਟ ਦਾ ਕਿਰਾਇਆ 65 ਰੁਪਏ ਹੈ, ਜੋ ਆਉਣ ਵਾਲੇ ਸਮੇਂ ਵਿੱਚ 70 ਰੁਪਏ ਹੋ ਸਕਦਾ ਹੈ। ਡਰਾਈਵਰਾਂ ਨੂੰ ਕਾਰ ਲਈ 45 ਰੁਪਏ ਦਾ ਟੋਲ ਦੇਣਾ ਪਵੇਗਾ, ਫਿਰ ਦੋਵੇਂ ਪਾਸੇ ਸਫ਼ਰ ਕਰਨ ਵਾਲਿਆਂ ਲਈ ਇਹ 70 ਰੁਪਏ ਹੋਵੇਗਾ। ਸੜਕ ਦਾ 90 ਫੀਸਦੀ ਕੰਮ ਮੁਕੰਮਲ ਹੋਣ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਸੋਮਵਾਰ ਤੋਂ ਇਸ ਨੂੰ ਚਾਲੂ ਕਰ ਦਿੱਤਾ ਗਿਆ ਹੈ। ਹਾਲਾਂਕਿ, ਕਾਰ ਰਾਹੀਂ 45 ਮਿੰਟ ‘ਚ ਪਾਰ ਹੋਣ ਵਾਲਾ ਰਸਤਾ ਵੀ 35 ਮਿੰਟ ਰਹਿ ਜਾਵੇਗਾ।

ਐਮਰਜੈਂਸੀ ਸਹੂਲਤਾਂ ਲਈ ਲੱਗੇ ਹਨ ਪੱਖੇ ਤੇ ਕੈਮਰੇ

ਸੜਕ ਦੇ ਨਿਰਮਾਣ ਦਾ ਕੰਮ ਜੁਲਾਈ 2020 ‘ਚ ਸ਼ੁਰੂ ਕੀਤਾ ਗਿਆ ਸੀ। ਸਿਰਫ਼ ਗਿੱਦੜਬਾਹਾ ਨੇੜਿਓਂ ਲੰਘਦੀਆਂ ਨਹਿਰਾਂ ’ਤੇ ਬਣਨ ਵਾਲੇ ਓਵਰਬ੍ਰਿਜ ਦਾ ਕੰਮ ਬਾਕੀ ਹੈ। ਲੋਕਾਂ ਦੀ ਐਮਰਜੈਂਸੀ ਸਹੂਲਤ ਲਈ ਵੱਖ-ਵੱਖ ਥਾਵਾਂ ‘ਤੇ ਫੋਨ ਅਤੇ ਕੈਮਰੇ ਵੀ ਲਗਾਏ ਗਏ ਹਨ। ਇਹ ਸੜਕ ਬਠਿੰਡਾ ਤੋਂ ਸ੍ਰੀ ਗੰਗਾਨਗਰ ਤਕ ਬਣਾਈ ਜਾਣੀ ਹੈ। ਇਸ ਲਈ ਦੋ ਟੈਂਡਰ ਕੱਢੇ ਗਏ ਹਨ। ਇਸ ਤਹਿਤ 107 ਕਿਲੋਮੀਟਰ ਸੜਕ ‘ਤੇ 950 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣੇ ਹਨ। ਬਠਿੰਡਾ ਤੋਂ ਮਲੋਟ ਤਕ 38 ਕਿਲੋਮੀਟਰ ਦੇ ਖੇਤਰ ਦਾ ਕੰਮ 296 ਕਰੋੜ ਰੁਪਏ ਦਾ ਟੈਂਡਰ ਅਲਾਟ ਕਰ ਕੇ ਮੁਕੰਮਲ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮਲੋਟ ਤੋਂ ਸਾਧੂਵਾਲੀ ਤਕ 69 ਕਿਲੋਮੀਟਰ ਦੇ ਰੂਟ ‘ਤੇ 687.86 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇੱਥੇ ਬਣੇ ਹਨ ਓਵਰਬ੍ਰਿਜ

ਬਠਿੰਡਾ ਤੋਂ ਸ੍ਰੀਗੰਗਾਨਗਰ ਤਕ ਸੜਕ ਦੇ ਨਿਰਮਾਣ ਲਈ ਮਲੋਟ ਤੇ ਅਬੋਹਰ ਤੋਂ ਬਾਈਪਾਸ ਨਿਕਲੇਗਾ। ਬਠਿੰਡਾ ਤੋਂ ਮਲੋਟ ਤਕ ਸੜਕ ਲਈ ਬਠਿੰਡਾ ‘ਚ ਮੁਕਤਸਰ ਰੋਡ ਦੇ ਚੌਕ ‘ਚ ਇਕ ਪੁਲ ਅਤੇ ਗਿੱਦੜਬਾਹਾ ‘ਚ ਦੋ ਪੁਲ ਬਣਾਏ ਗਏ ਹਨ। ਇਸ ਤੋਂ ਇਲਾਵਾ ਪਿੰਡ ਜੰਡਵਾਲਾ ‘ਚ ਇਕ ਅਤੇ ਪਿੰਡ ਕਰਮਗੜ੍ਹ ਛਤਰਾਂ ‘ਚ ਇਕ ਪੁਲ ਬਣਾਇਆ ਗਿਆ ਹੈ। ਇਸ ਸਮੇਂ ਇਹ ਸਾਰੇ ਪੁਲ ਚਾਲੂ ਹੋ ਚੁੱਕੇ ਹਨ। ਜਦਕਿ ਗਿੱਦੜਬਾਹਾ ਦੀਆਂ ਨਹਿਰਾਂ ‘ਤੇ ਓਵਰਬ੍ਰਿਜ ਦਾ ਕੰਮ ਚੱਲ ਰਿਹਾ ਹੈ।

ਇਹ ਹੋਵੇਗੀ ਟੋਲ ਦਰ

ਵਾਹਨ ਦੀ ਕਿਸਮ———————ਇਕ ਪਾਸੇ————ਦੋਵੇਂ ਪਾਸੇ

ਕਾਰਾਂ, ਜੀਪਾਂ ਤੇ ਹਲਕੇ ਵਾਹਨ————45—————–70

ਹਲਕੇ ਵਪਾਰਕ ਵਾਹਨ, ਮਿੰਨੀ ਬੱਸ——–75—————110

ਬੱਸ ਅਤੇ ਟਰੱਕ————————–155—————235

3 ਐਕਸਲ ਵਪਾਰਕ ਵਾਹਨ————–170————–255

ਭਾਰੀ ਮਸ਼ੀਨਰੀ ਜਾਂ ਆਵਾਜਾਈ ਵਾਹਨ—-245————–365

7 ਤੋਂ ਜ਼ਿਆਦਾ ਐਕਸਲ ਵਾਲੇ ਵਾਹਨ——300————445

Share This :

Leave a Reply