Transfers : ਪੰਜਾਬ ਸਰਕਾਰ ਨੇ ਤਿੰਨ ਆਈਏਐੱਸ ਤੇ ਤਿੰਨ ਪੀਸੀਐੱਸ ਅਫਸਰਾਂ ਦੇ ਕੀੇਤੇ ਤਬਾਦਲੇ

ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ਸਰਕਾਰ ਨੇ ਤਿੰਨ ਆਈਏਐੱਸ ਤੇ ਤਿੰਨ ਪੀਸੀਐੱਸ ਅਫਸਰਾਂ ਦਾ ਤਬਾਦਲਾ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਵਾਧੂ ਚਾਰਜ ਵੀ ਦਿੱਤੇ ਗਏ ਹਨ। ਆਈਏਐੱਸ ਅਫਸਰਾਂ ’ਚ ਪ੍ਰਵੀਨ ਕੁਮਾਰ ਥਿੰਦ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗ ਦੇ ਨਾਲ ਪੰਜਾਬ ਸਕਿਲ ਡੈਵਲਪਮੈਂਟ ਦਾ ਮਿਸ਼ਨ ਡਾਇਰੈਕਟਰ ਲਗਾਇਆ ਗਿਆ ਹੈ।

ਅਰਵਿੰਦਰ ਪਾਲ ਸਿੰਘ ਸੰਧੂ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਹੋਣਗੇ। ਦੇਵੇਂਦਰ ਸਿੰਘ ਨੂੰ ਵਿਸ਼ੇਸ਼ ਸਕੱਤਰ ਮਾਲ ਵਿਭਾਗ ਲਗਾਇਆ ਗਿਆ ਹੈ। ਅੰਮ੍ਰਿਤ ਕੌਰ ਗਿੱਲ ਆਪਣੇ ਪੁਰਾਣੇ ਵਿਭਾਗ ਦੇ ਨਾਲ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਸੈਕਟਰੀ ਵੀ ਹੋਣਗੇ। ਪੀਸੀਐੱਸ ਅਫਸਰਾਂ ’ਚ ਡਾਇਰੈਕਟਰ ਸਪੋਰਟਸ ਪਰਮਿੰਦਰ ਪਾਲ ਸਿੰਘ ਡਾਇਰੈਕਟਰ ਗਵਰਨਰਸ ਰਿਫਾਰਮਸ ਦਾ ਕੰਮ ਵੀ ਦੇਖਣਗੇ। ਰਾਜਪਾਲ ਸਿੰਘ ਨੂੰ ਪਸ਼ੂ ਪਾਲਣ ਵਿਭਾਗ ’ਚ ਜੁਆਇੰਟ ਸਕੱਤਰ ਲਗਾਇਆ ਗਿਆ ਹੈ। ਸੁਰਿੰਦਰ ਕੌਰ ਨੂੰ ਡਿਪਟੀ ਸੈਕਟਰੀ ਐੱਨਆਰਆਈ ਮਾਮਲੇ ਅਤੇ ਪੰਜਾਬ ਰਾਜ ਐੱਨਆਰਆਈ ਕਮਿਸ਼ਨ ’ਚ ਸੈਕਟਰੀ ਲਗਾਇਆ ਗਿਆ ਹੈ।

Share This :

Leave a Reply