ਹੁਸ਼ਿਆਰਪੁਰ ‘ਚ ਦਰਦਨਾਕ ਘਟਨਾ, ਅਣਵਿਆਹੀ ਕੁੜੀ ਵੱਲੋਂ ਛੱਪੜ ‘ਚ ਛਾਲ ਮਾਰ ਕੇ ਖ਼ੁਦਕੁਸ਼ੀ

ਗੜ੍ਹਸ਼ੰਕਰ, ਮੀਡੀਆ ਬਿਊਰੋ:

ਨਜ਼ਦੀਕੀ ਪਿੰਡ ਬਗਵਾਈ ਵਿਖੇ ਇਕ ਅਣਵਿਆਹੀ ਕੁੜੀ ਵੱਲੋਂ ਪਿੰਡ ਦੇ ਛੱਪੜ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ ਮਨਦੀਪ ਕੌਰ (30) ਪੁੱਤਰੀ ਸੁਰਗਵਾਸੀ ਜਗਦੀਪ ਸਿੰਘ ਸੈਣੀ ਵਾਸੀ ਬਗਵਾਈ ਥਾਣਾ ਗੜ੍ਹਸ਼ੰਕਰ ਦੇ ਮਾਤਾ-ਪਿਤਾ ਸਵਰਗਵਾਸ ਹੋ ਚੁੱਕੇ ਹਨ ਤੇ ਉਸਦਾ ਭਰਾ ਵਿਦੇਸ਼ ਗਿਆ ਹੋਇਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਮਨਦੀਪ ਕੌਰ ਦੀ ਭੈਣ ਰਾਜਵੀਰ ਕੌਰ ਨੇ ਦੱਸਿਆ ਕਿ ਜ਼ਮੀਨ ਜਾਇਦਾਦ ਨੂੰ ਲੈ ਕੇ ਉਸ ਦਾ ਆਪਣੇ ਭਰਾ ਨਾਲ ਤਕਰਾਰ ਚੱਲ ਰਿਹਾ ਸੀ। ਮਾਨਸਿਕ ਤਣਾਅ ਕਾਰਨ ਮੰਗਲਵਾਰ ਦੇਰ ਰਾਤ ਉਸ ਨੇ ਪਿੰਡ ਦੇ ਛੱਪੜ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੀ ਸੂਚਨਾ ਪਿੰਡ ਵਾਸੀਆਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਲਾਸ਼ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Share This :

Leave a Reply