ਇਹ ਪਾਬੰਦੀ 28 ਅਪ੍ਰੈਲ ਤੱਕ ਰਹੇਗੀ
ਗੁਰਦਾਸਪੁਰ, ਮੀਡੀਆ ਬਿਊਰੋ:
ਰਾਹੁਲ ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਜਾਬਤਾ ਫੌਜ਼ਦਾਰੀ ਸੰਘਤਾ (1973) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅੰਤਰਰਾਸ਼ਟਰੀ ਸਰਹੱਦ (International Border) ਭਾਰਤ-ਪਾਕਿਸਤਾਨ ਦੇ 500 ਮੀਟਰ ਦੇ ਅੰਦਰ ਜਿਥੇ ਫੈਨਸਿੰਗ ਲੱਗੀ ਹੋਈ ਅਤੇ 1000 ਮੀਟਰ ਜਿਥੇ ਫੈਨਸਿੰਗ (Fencing) ਨਹੀਂ ਲੱਗੀ ਹੈ, ਉਥੇ ਹਰ ਰੋਜ਼ ਰਾਤ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਹਰ ਤਰ੍ਹਾਂ ਦੀ ਆਵਜਾਈ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਜ਼ਿਲ੍ਹੇ ਦੇ ਨਾਲ ਲੱਗਦੇ ਭਾਰਤ-ਪਾਕਿਸਤਾਨ ਸਰਹੱਦ (Indo Pak Border) ‘ਤੇ ਸਮਾਜ ਵਿਰੋਧੀ ਤੱਤਾਂ ਦੇ ਕਿਸੇ ਵੀ ਪ੍ਰਕਾਰ ਦੀ ਮੂਵਮੈਂਟ, ਜਿਸ ਨਾਲ ਅਮਨ-ਸ਼ਾਤੀ ਦੇ ਭੰਗ ਹੋਣ ਦਾ ਖਦਸ਼ਾ ਹੋਵੇ, ਨੂੰ ਮੁੱਖ ਰੱਖਦਿਆਂ ਭਾਰਤ-ਪਾਕਿਸਤਾਨ ਸਰਹੱਦ ‘ਤੇ ਕਿਸੇ ਵੀ ਪ੍ਰਕਾਰ ਦੀ ਆਵਾਜਾਈ ‘ਤੇ ਪਾਬੰਦੀ ਲਗਾਉਣਾ ਜਰੂਰੀ ਹੈ। ਇਸ ਲਈ ਉਪਰੋਕਤ ਹੁਕਮ ਲਾਗੂ ਕੀਤਾ ਜਾਂਦਾ ਹੈ।
ਇਹ ਹੁਕਮ ਪੁਲਿਸ, ਆਰਮੀ, ਸੀ.ਆਰ.ਪੀ.ਐਫ, ਬੀ.ਐਸ.ਐਫ, ਹੋਮ ਗਾਰਡਜ਼ ਅਤੇ ਕੇਂਦਰੀ ਐਕਸਾਈਜ਼ ਐਂਡ ਕਸਟਮ ਦਾ ਸਟਾਫ ਅਤੇ ਉਹ ਵਿਅਕਤੀ ਜਿਨ੍ਹਾਂ ਨੂੰ ਜ਼ਿਲ੍ਹਾ ਮੈਜਿਸਟੇਰਟ ਵਲੋਂ ਜਾਂ ਜ਼ਿਲ੍ਹਾ ਮੈਜਿਸਟਰੇਟ ਵਲੋਂ ਅਧਿਕਾਰਤ ਅਫਸਰ ਵਲੋਂ ਪਰਮਿਟ ਜਾਰੀ ਕੀਤਾ ਹੋਵੇਗਾ, ਉਤੇ ਲਾਗੂ ਨਹੀਂ ਹੋਵੇਗਾ। ਉਪਰੋਕਤ ਪਾਬੰਦੀ ਦਾ ਹੁਕਮ 28 ਅਪ੍ਰੈਲ 2022 ਤੱਕ ਲਾਗੂ ਰਹੇਗਾ।