ਟੋਰਾਂਟੋ ਦੇ ਨਵੇਂ ਪੁਲਿਸ ਮੁਖੀ ਹੋਣਗੇ ਮਾਇਰਨ ਡਿਮਕਿਊ

ਟੋਰਾਂਟੋ (ਪੰਜਾਬੀ ਮੀਡੀਆ ਬਿਊਰੋ): ਟੋਰਾਂਟੋ ਨੂੰ ਜਲਦ ਨਵਾਂ ਪੁਲਿਸ ਮਿਲ ਰਿਹਾ ਹੈ। ਜੀ ਹਾਂ, ਟੋਰਾਂਟੋ ਪੁਲਿਸ ਬੋਰਡ ਵੱਲੋਂ 32 ਸਾਲ ਦੇ ਲੰਮੇ ਤਜਰਬੇ ਵਾਲੇ ਮਾਇਰਨ ਡਿਮਕਿਊ ਨੂੰ ਅਗਲਾ ਪੁਲਿਸ ਮੁਖੀ ਬਣਾਉਣ ਦੀ ਪ੍ਰਵਾਨਗੀ ਦੇ ਦਿਤੀ ਹੈ। ਉਹ ਜੇਮਜ਼ ਰਾਮੇਰ ਦੀ ਜਗ੍ਹਾ ਲੈਣਗੇ ਜੋ ਇਸ ਵਰ੍ਹੇ ਦੇ ਅੰਤ ਤੱਕ ਸੇਵਾ ਮੁਕਤ ਹੋ ਰਹੇ ਹਨ। ਅਗਸਤ 2020 ਵਿਚ ਮਾਰਕ ਸੌਂਡਰਜ਼ ਦੇ ਅਸਤੀਫ਼ੇ ਮਗਰੋਂ ਜੇਮਜ਼ ਰਾਮੇਰ ਪੁਲਿਸ ਮੁਖੀ ਦਾ ਫ਼ਰਜ਼ ਨਿਭਾਅ ਰਹੇ ਹਨ ਅਤੇ ਇਸ ਤੋਂ ਪਹਿਲਾਂ ਉਹ ਸਪੈਸ਼ਲਾਈਜ਼ਡ ਆਪ੍ਰੇਸ਼ਨਜ਼ ਕਾਮਨ ਦੇ ਡਿਪਟੀ ਚੀਫ਼ ਸਨ।

ਟੋਰਾਂਟੋ ਪੁਲਿਸ ਬੋਰਡ ਵੱਲੋਂ ਜਾਰੀ ਬਿਆਨ ਵਿਚ ਮਾਇਰਨ ਡਿਮਕਿਊ ਨੂੰ ਕੌਮੀ ਪੁਲਿਸ ਆਗੂ ਕਰਾਰ ਦਿਤਾ ਗਿਆ ਹੈ ਜੋ ਹਮੇਸ਼ਾ ਆਪਣੇ ਪੇਸ਼ੇ ਪ੍ਰਤੀ ਸਮਰਪਿਤ ਰਹੇ ਅਤੇ ਵੰਨ ਸੁਵੰਨੇ ਸਭਿਆਚਾਰਕ ਪਿਛੋਕੜ ਵਾਲੇ ਲੋਕਾਂ ਦੇ ਸ਼ਹਿਰ ਵਿਚ ਹਰ ਡਿਊਟੀ ਤਨਦੇਹੀ ਨਾਲ ਨਿਭਾਈ। ਬੋਰਡ ਦੇ ਮੁਖੀ ਜਿਮ ਹਾਰਟ ਨੇ ਕਿਹਾ ਕਿ ਮਾਇਰਨ ਦੇ ਪੁਲਿਸ ਮੁਖੀ ਬਣਨ ਨਾਲ ਇਕ ਦੂਰ ਅੰਦੇਸ਼ ਅਫ਼ਸਰ ਸਾਡੀ ਅਗਵਾਈ ਕਰੇਗਾ ਜੋ ਹਮੇਸ਼ਾ ਕਮਿਊਨਿਟੀ ਦੀ ਸੁਰੱਖਿਆ ਪ੍ਰਤੀ ਵਚਨਬੱਧ ਰਿਹਾ ਹੈ। ਕੌਮਾਂਤਰੀ ਪੁਲਿਸਿੰਗ ਵਿਚ ਡੈਮਕਿਊ ਦੀ ਮੁਹਾਰਤ ਤੋਂ ਹਰ ਕੋਈ ਪ੍ਰਭਾਵਤ ਹੈ ਅਤੇ ਬੰਦੂਕ ਹਿੰਸਾ ਜਾਂ ਗੈਂਗਵਾਰ ਵਰਗੀਆਂ ਵਾਰਦਾਤਾਂ ਨਾਲ ਨਜਿੱਠਣ ਵਿਚ ਉਹ ਪੂਰੀ ਤਰ੍ਹਾਂ ਨਿਪੁੰਨ ਹਨ। ਇਸੇ ਦੌਰਾਨ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਮਾਇਰਨ ਡਿਮਕਿਊ ਨੂੰ ਨਵੇਂ ਅਹੁਦੇ ਲਈ ਮੁਬਾਰਕਬਾਦ ਦਿਤੀ।

Share This :

Leave a Reply