ਦੂਜੇ ਸੂਬੇ ਤੋਂ ਲਿਆਂਦੀ ਸਵਾ ਤਿੰਨ ਕਿੱਲੋ ਅਫੀਮ ਤਰਨਤਾਰਨ ‘ਚ ਬਰਾਮਦ

ਸੀਆਈਏ ਸਟਾਫ ਨੇ ਦੋ ਜਣੇ ਕੀਤੇ ਗ੍ਰਿਫ਼ਤਾਰ

ਤਰਨਤਾਰਨ, ਮੀਡੀਆ ਬਿਊਰੋ:

ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਦੂਜੇ ਸੂਬੇ ਤੋਂ ਅਫੀਮ ਲਿਆ ਕੇ ਵੇਚਣ ਵਾਲੇ ਗਿਰੋਹ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਉਸ ਕੋਲੋਂ ਅਫੀਮ ਲੈ ਕੇ ਜਾ ਰਹੇ ਕਾਰ ਸਵਾਰ ਦੋ ਲੋਕਾਂ ਨੂੰ ਸਵਾ 3 ਕਿੱਲੋ ਅਫੀਮ ਸਮੇਤ ਗਿ੍ਫਤਾਰ ਵੀ ਕਰ ਲਿਆ ਹੈ। ਪੁਲਿਸ ਨੇ ਤਿੰਨਾਂ ਵਿਰੁੱਧ ਥਾਣਾ ਸਦਰ ਤਰਨਤਾਰਨ ਵਿਚ ਵਿਚ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਕਾਬੂ ਕੀਤੇ ਗਏ ਦੋਵੇਂ ਮੁਲਜ਼ਮ ਦੋ ਦਿਨਾ ਪੁਲਿਸ ਰਿਮਾਂਡ ’ਤੇ ਹਨ।

ਐੱਸਐੱਸਪੀ ਗਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰਸਾਹਿਬ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਅਲਾਦੀਨਪੁਰ ਦੂਜੇ ਸੂਬੇ ਤੋਂ ਅਫੀਮ ਲਿਆ ਕੇ ਇਥੇ ਤਸਕਰੀ ਕਰਦਾ ਹੈ। ਉਕਤ ਸੂਚਨਾ ਦੇ ਅਧਾਰ ’ਤੇ ਸੀਆਈਏ ਇੰਚਾਰਜ ਇੰਸਪੈਕਟਰ ਡਾ. ਜਗਬੀਰ ਸਿੰਘ ਨੇ ਐੱਸਪੀ ਪੜਤਾਲ ਵਿਸ਼ਾਲਜੀਤ ਸਿੰਘ ਦੇ ਨਿਰਦੇਸ਼ਾਂ ’ਤੇ ਏਐੱਸਆਈ ਤਰਸੇਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਮੁਸ਼ਤੈਦ ਕੀਤਾ। ਜਦੋਂ ਇਹ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਅਲਾਦੀਨਪੁਰ ਸੂਏ ਦੇ ਪੁਲ ਕੋਲ ਪੁੱਜੀ ਤਾਂ ਉਨ੍ਹਾਂ ਨੂੰ ਕਾਰ ਨੰਬਰ ਪੀਬੀ46-ਜੈੱਡ-9977 ਵਿਚ ਭਾਰੀ ਮਾਤਰਾ ’ਚ ਅਫੀਮ ਸਮੇਤ ਦੋ ਲੋਕਾਂ ਦੇ ਸਵਾਰ ਹੋਣ ਦੀ ਸੂਚਨਾ ਮਿਲੀ ਜਿਸ ਕਾਰਨ ਉਨ੍ਹਾਂ ਨੇ ਪਿੰਡ ਦੇ ਸ਼ਮਸ਼ਾਨਘਾਟ ਕੋਲ ਸਪੈਸ਼ਲ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਆਈ ਉਕਤ ਨੰਬਰ ਵਾਲੀ ਕਾਰ ਨੂੰ ਜਦੋਂ ਰੋਕਿਆ ਗਿਆ ਤਾਂ ਸ਼ੱਕੀ ਸਥਿਤੀ ਨੂੰ ਭਾਂਪਦਿਆਂ ਪੁਲਿਸ ਪਾਰਟੀ ਨੇ ਡੀਐੱਸਪੀ ਦੇਵ ਦੱਤ ਨੂੰ ਇਸਦੀ ਸੂਚਨਾ ਦਿੱਤੀ।

ਜਦੋਂਕਿ ਇਸੇ ਦੌਰਾਨ ਕਾਰ ਚਾਲਕ ਨੇ ਆਪਣੀ ਪਛਾਣ ਹਰਸ਼ਿੰਦਰ ਸਿੰਘ ਪੁੱਤਰ ਕਿਰਤਪਾਲ ਸਿੰਘ ਵਾਸੀ ਠੱਠੀ ਖਾਰਾ ਅਤੇ ਦੂਸਰੇ ਨੇ ਪ੍ਰਤਾਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਦਿਲਾਵਲਪੁਰ ਵਜੋਂ ਦੱਸੀ। ਡੀਐੱਸਪੀ ਦੇਵ ਦੱਤ ਦੇ ਪਹੁੰਚਣ ’ਤੇ ਜਦੋਂ ਤਲਾਸ਼ੀ ਲਈ ਗਈ ਤਾਂ ਪ੍ਰਤਾਪ ਸਿੰਘ ਦੇ ਕਿੱਟ ਬੈਗ ’ਚੋਂ 3 ਕਿੱਲੋ 200 ਗ੍ਰਾਮ ਅਫੀਮ ਬਰਾਮਦ ਹੋਈ। ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਕਤ ਲੋਕ ਇਹ ਅਫੀਮ ਗੁਰਸਾਹਿਬ ਸਿੰਘ ਉਰਫ ਸਾਹਬਾ ਪੁੱਤਰ ਗੱਜਣ ਸਿੰਘ ਪਾਸੋਂ ਲੈ ਕੇ ਆਏ ਹਨ।

ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਸਮੇਤ ਗੁਰਸਾਹਿਬ ਸਿੰਘ ਨੂੰ ਵੀ ਮੁਕੱਦਮੇਂ ਵਿਚ ਨਾਮਜਦ ਕਰ ਲਿਆ ਗਿਆ ਹੈ, ਜਿਸਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਦੋਂਕਿ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਦਾ ਦੋ ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share This :

Leave a Reply