ਪੰਜਾਬ ‘ਚ ਇਸ ਵਾਰ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਮਿਲਣ ਦੇ ਆਸਾਰ ਘੱਟ

‘ਸਮਝੌਤੇ’ ਨਾਲ ਬਣੇਗੀ ਸਰਕਾਰ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਮਾਪਤ ਹੋਏ ਮਤਦਾਨ ਪਿੱਛੋਂ ਹੁਣ ਵੋਟਰਾਂ ਦਾ ਫ਼ੈਸਲਾ 10 ਮਾਰਚ ਨੂੰ ਸਾਹਮਣੇ ਆਵੇਗਾ। ਸੂਬੇ ’ਚ ਭਾਵੇਂ ਹੀ ਸਾਰੀਆਂ ਪਾਰਟੀਆਂ ਨੇ ਜਿੱਤ ਦੇ ਦਾਅਵੇ ਕਰ ਦਿੱਤੇ ਹਨ ਪਰ 2017 ਦੇ ਮੁਕਾਬਲੇ ਮਤਦਾਨ ’ਚ ਫ਼ੀਸਦੀ ’ਚ ਆਈ ਗਿਰਾਵਟ ਨੇ ਇਸ ਸਵਾਲ ਨੂੰ ਵੀ ਜਨਮ ਦੇ ਦਿੱਤਾ ਹੈ ਕਿ ਜੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਪੰਜਾਬ ’ਚ ਕਿਸ ਦੀ ਸਰਕਾਰ ਬਣੇਗੀ।

ਸੂਬੇ ’ਚ ਮਤਦਾਨ ’ਚ ਕਮੀ ਤੇ ਚਾਰ ਤੋਂ ਪੰਜ ਕੋਣੀ ਮੁਕਾਬਲਿਆਂ ਨਾਲ ਸਾਰੇ ਸਿਆਸੀ ਸਮੀਕਰਨ ਵਿਗਡ਼ੇ ਹੋਏ ਨਜ਼ਰ ਆ ਰਹੇ ਹਨ। ਕਾਂਗਰਸ ਦਾ ਮੰਨਣਾ ਹੈ ਕਿ ਜੇ 60 ਫ਼ੀਸਦੀ ਐੱਸਸੀ ਵੋਟਰਾਂ ਨੇ ਵੀ ਉਨ੍ਹਾਂ ਦੇ ਹੱਕ ’ਚ ਮਤਦਾਨ ਕੀਤਾ ਹੋਵੇਗਾ ਤਾਂ ਉਹ ਪੰਜਾਬ ’ਚ ਦੁਬਾਰਾ ਸਰਕਾਰ ਬਣਾ ਕੇ ਇਤਿਹਾਸ ਬਣਾ ਦੇਵੇਗੀ। ਉਧਰ ਮਤਦਾਨ ਦੋ ਦੋ ਦਿਨ ਪਹਿਲਾਂ ਤਕ ਆਮ ਆਦਮੀ ਪਾਰਟੀ ਦਾ ਭਰੋਸਾ ਵੀ ਡਗਮਗਾਇਆ ਹੋਇਆ ਨਜ਼ਰ ਆਇਆ। ਸਰਕਾਰ ਬਣਾਉਣ ਲਈ 59 ਦਾ ਜਾਦੂਈ ਅੰਕਡ਼ਾ ਛੂਹੇਗੀ ਜਾਂ ਨਹੀਂ, ਇਸ ਨੂੰ ਲੈ ਕੇ ‘ਆਪ’ ਦੇ ਆਗੂ ਵੀ ਪੂਰੀ ਤਰ੍ਹਾਂ ਭਰੋਸੇ ’ਚ ਨਜ਼ਰ ਨਹੀਂ ਆ ਰਹੇ ਹਨ। ਜੇ ਕਾਂਗਰਸ ਜਾਂ ਆਪ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਇਨ੍ਹਾਂ ਦੇ ਆਪਸੀ ਸਮਝੌਤੇ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ। ਉਧਰ ਤਾਜ਼ਾ ਸਮੀਕਰਨਾਂ ਨੂੰ ਦੇਖਦਿਆਂ ਇਹ ਚਰਚਾ ਵੀ ਹੈ ਕਿ ਜੇ ਲੋਡ਼ ਪਈ ਤਾਂ ਭਾਰਤੀ ਜਨਤਾ ਪਾਰਟੀ ਤੇ ਸ੍ਰੋਮਣੀ ਅਕਾਲੀ ਦਲ ਹੀ ਅਜਿਹੀਆਂ ਪਾਰਟੀਆਂ ਹਨ ਜੋ ਸਮਝੌਤਾ ਕਰ ਸਕਦੀਆਂ ਹਨ। ਮਤਦਾਨ ਤੋਂ ਪਹਿਲਾਂ ਹੀ ਵੋਟਰਾਂ ’ਚ ਵੀ ਇਹ ਚਰਚਾ ਰਹੀ ਹੈ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਸਰਕਾਰ ਬਣਾ ਸਕਦੇ ਹਨ ਪਰ ਅਜਿਹੀ ਸਥਿਤ ਬਣਨ ’ਤੇ ਵੱਡਾ ਪੇਚ ਫਸ ਸਕਦਾ ਹੈ ਕਿਉਂਕਿ ਭਾਪਾ ਨੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਡੋ ਕੀਤਾ ਹੈ। ਕਦੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਕੈਪਟਨ ਨੇ ਆਪਣੀ ਪੂਰੀ ਸਿਆਸੀ ਪਾਰੀ ਹੀ ਇਸ ਪਾਰਟੀ ਖ਼ਿਲਾਫ਼ ਖੇਡੀ ਹੈ।

ਉਧਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਅਕਾਲੀ ਦਲ ਨਾਲੋਂ ਟੱੁਟ ਕੇ ਆਪਣੀ ਪਾਰਟੀ ਬਣਾਈ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਸਮਝੌਤਾ ਕੀਤਾ ਹੈ। ਸਵਾਲ ਇਹ ਵੀ ਹੈ ਕਿ ਕੀ ਅਜਿਹੀ ਸੂਰਤ ’ਚ ਭਾਜਪਾ ਕੀ ਬਸਪਾ ਨਾਲ ਸਮਝੌਤਾ ਕਰੇਗੀ? ਇਸ ਪੂਰੇ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਜੇ ਐੱਸਸੀ ਵਰਗ ਨੇ ਸਾਥ ਦਿੱਤਾ ਹੈ ਤਾਂ ਕਾਂਗਰਸ 60 ਤੋੋੋਂ ਜ਼ਿਆਦਾ ਸੀਟਾਂ ਜਿੱਤ ਕੇ ਦੁਬਾਰਾ ਸਰਕਾਰ ਬਣਾਏਗੀ। ਜੇ ਆਸ ਅਨੁਸਾਰ ਵੋਟਾਂ ਨਾ ਮਿਲੀਆਂ ਤਾਂ ਵੀ ਕਾਂਗਰਸ 50 ਸੀਟਾਂ ਜਿੱਤ ਸਕਦੀ ਹੈ। ਉਧਰ ਆਮ ਆਦਮੀ ਪਾਰਟੀ ਦਾ ਵੀ ਇਹੀ ਅਨੁਮਾਨ ਹੈ ਕਿ ਪਾਰਟੀ 40 ਤੋਂ 50 ਵਿਚਕਾਰ ਸੀਟਾਂ ਜਿੱਤ ਸਕਦੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਮੀਕਰਨ ਦੱਸਦੇ ਹਨ ਕਿ ਜੇ ਇਨ੍ਹਾਂ ਦੋਵਾਂ ਪਾਰਟੀਆਂ ’ਚੋਂ ਕਿਸੇ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਇਹ ਦੋਵੇਂ ਪਾਰਟੀਆਂ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਨਹੀਂ ਕਰ ਸਕਦੀਆਂ ਹਨ। ਆਪ ਦਾ ਸਮਝੌਤਾ ਨਾ ਤਾਂ ਕਾਂਗਰਸ ਨਾਲ ਹੋ ਸਕਦਾ ਹੈ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨਾਲ। ਅਜਿਹੀ ਹੀ ਸਥਿਤੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦੀ ਹੈ। ਸ਼੍ਰੋਮਣੀ ਅਕਾਲੀ ਦਲ ਨਾ ਤਾਂ ਆਪ ਤੇ ਨਾ ਹੀ ਕਾਂਗਰਸ ਨਾਲ ਸਮਝੌਤਾ ਕਰ ਸਕਦਾ ਹੈ। ਇਸ ਸੂਰਤ ’ਚ ਸੂਬੇ ’ਚ ਸਿਰਫ਼ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਝੌਤੇ ਦਾ ਬਦਲ ਹੀ ਬਾਕੀ ਰਹਿ ਜਾਂਦਾ ਹੈ। ਕਿਉਂਕਿ ਚੋਣ ਪ੍ਰਚਾਰ ਦੌਰਾਨ ਭਾਜਪਾ ਤੇ ਸ਼੍ਰੋਮਣੀ ਅਕਾਲੀ ਦੇ ਕਦੇ ਵੀ ਇਕ-ਦਜੇ ’ਤੇ ਸਿੱਧੇ ਹਮਲੇ ਨਹੀਂ ਕੀਤੇ। ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੋਂ ਚੋਣਾਂ ਦੌਰਾਨ ਜਾਗਰਣ ਨੇ ਜਦੋਂ ਇਹ ਸਵਾਲ ਪੁੱਛਿਆ ਸੀ ਕਿ ਤਾਂ ਉਨ੍ਹਾਂ ਕਿਹਾ ਸੀ ਕਿ ਦੋਵਾਂ ਪਾਰਟੀਆਂ ਦਾ ਸਮਝੌਤਾ ਨੀਤੀਆਂ ’ਤੇ ਟੱੁਟਿਆ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਸਮਝੌਤਾ ਨਹੀਂ ਹੋ ਸਕਦਾ।

Share This :

Leave a Reply