ਅਮਰੀਕਾ ਭਾਰਤ ਨੂੰ 4 ਕਰੋੜ ਡਾਲਰ ਤੋਂ ਵਧ ਦੀ ਹੋਰ ਮਦਦ ਦੇਵੇਗਾ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਾਸਤੇ ਭਾਰਤ ਵਿਚ ਚਲ ਰਹੇ ਕਾਰਜਾਂ ਲਈ 4 ਕਰੋੜ 10 ਲੱਖ ਡਾਲਰਾਂ ਦੀ ਹੋਰ ਸਹਾਇਤਾ ਕਰੇਗਾ। ਕੌਮਾਂਤਰੀ ਵਿਕਾਸ ਬਾਰੇ ਅਮਰੀਕੀ ਏਜੰਸੀ ਨੇ ਕਿਹਾ ਹੈ ਕਿ ਇਹ ਸਹਾਇਤਾ ਕੋਵਿਡ-19 ਟੈਸਟਿੰਗ, ਡਾਕਟਰੀ ਸੇਵਾਵਾਂ ਤੇ ਦੂਰ ਦੁਰਾਡੇ ਦੇ ਖੇਤਰਾਂ ਵਿਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੀ ਜਾਵੇਗੀ।

ਏਜੰਸੀ ਨੇ ਕਿਹਾ ਹੈ ਕਿ ਲੋੜ ਸਮੇ ਭਾਰਤ ਸਾਡੀ ਮੱਦਦ ਲਈ ਆਇਆ ਸੀ ਤੇ ਹੁਣ ਸੰਕਟ ਸਮੇ ਅਮਰੀਕਾ ਭਾਰਤ ਦੇ ਨਾਲ ਖੜਾ ਹੈ। ਅਮਰੀਕਾ ਹੁਣ ਤੱਕ 20 ਕਰੋੜ ਡਾਲਰ ਤੋਂ ਵਧ ਦੀ ਕੋਵਿਡ-19 ਮੱਦਦ ਭਾਰਤ ਨੂੰ ਦੇ ਚੁੱਕਾ ਹੈ।

Share This :

Leave a Reply