ਯੂਕੇ ਨੇ ਯੂਕਰੇਨ ਨੂੰ ਭੇਜੀਆਂ ਦਵਾਈਆਂ ਦੀਆਂ ਲੱਖਾਂ ਖੁਰਾਕਾਂ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵੱਲੋਂ ਯੁੱਧ ਪ੍ਰਭਾਵਿਤ ਦੇਸ਼ ਯੂਕਰੇਨ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਜਿਸ ਦੀ ਲੜੀ ਤਹਿਤ ਇੱਕ ਉਡਾਣ ਸੋਮਵਾਰ ਨੂੰ 100,000 ਦਵਾਈਆਂ ਦੇ ਪੈਕ ਲੈ ਕੇ ਯੂਕੇ ਤੋਂ ਰਵਾਨਾ ਹੋਈ। ਰੂਸੀ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਮੱਦਦ ਲਈ ਯੂਕਰੇਨ ਨੂੰ ਭੇਜੀਆਂ ਜਾਣ ਵਾਲੀਆਂ ਦਵਾਈਆਂ ਦੀਆਂ 10 ਲੱਖ ਤੋਂ ਵੱਧ ਖੁਰਾਕਾਂ ਨਵੀ ਮੈਡੀਕਲ ਸਹਾਇਤਾ ਵਿੱਚੋਂ ਇੱਕ ਹਨ।

ਇਸ ਯੁੱਧ ਪ੍ਰਭਾਵਿਤ ਦੇਸ਼ ਲਈ ਇੱਕ 11ਵੀਂ ਉਡਾਣ ਸੋਮਵਾਰ ਨੂੰ ਯੂਕੇ ਤੋਂ ਰਵਾਨਾ ਹੋਈ, ਜਿਸ ਵਿੱਚ ਹਮਲਿਆਂ ਵਿੱਚ ਫਸੇ ਲੋਕਾਂ ਲਈ ਦਰਦ ਨਿਵਾਰਕ ਦਵਾਈਆਂ ਸਮੇਤ 100,000 ਤੋਂ ਵੱਧ ਦਵਾਈਆਂ ਦੇ ਪੈਕ ਸ਼ਾਮਲ ਸਨ। ਇਹ ਸ਼ਿਪਮੈਂਟ ਲਗਭਗ 120,000 ਪੈਕ ਲਿਜਾ ਰਹੀ ਹੈ ।ਯੂਕੇ ਸਰਕਾਰ ਨੇ ਕਿਹਾ ਕਿ ਇਸ ਹਮਲੇ ਲਈ ਯੂਕੇ ਦੇ ਵਿਆਪਕ ਮਾਨਵਤਾਵਾਦੀ ਪ੍ਰਤੀਕ੍ਰਿਆ ਦੇ ਹਿੱਸੇ ਵਜੋਂ, 3.7 ਮਿਲੀਅਨ ਮੈਡੀਕਲ ਵਸਤੂਆਂ ਹੁਣ ਤੱਕ ਯੂਕਰੇਨ ਨੂੰ ਦਾਨ ਕੀਤੀਆਂ ਗਈਆਂ ਹਨ।ਹੁਣ ਤੱਕ ਭੇਜੀਆਂ ਗਈਆਂ ਵਸਤਾਂ ਵਿੱਚ ਲਗਭਗ 3000 ਬਾਲਗ਼ ਰੀਸੂਸੀਟੇਟਰ, 32,000 ਤੋਂ ਵੱਧ ਪੱਟੀਆਂ ਦੇ ਪੈਕ, ਵੈਂਟੀਲੇਟਰਾਂ ਲਈ 1600 ਉਪਕਰਣ ਅਤੇ ਦਸਤਾਨਿਆਂ ਦੇ 72,000 ਪੈਕ ਸ਼ਾਮਲ ਹਨ। ਸਿਹਤ ਸਕੱਤਰ ਸਾਜਿਦ ਜਾਵਿਦ ਅਨੁਸਾਰ ਯੂਕੇ ਨੇ ਯੂਕਰੇਨ ਨੂੰ ਜੀਵਨ ਬਚਾਉਣ ਵਾਲੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਹੈ ।

Share This :

Leave a Reply