ਸਕੂਲ ਵੈਨ ਕੋਲੇ ਨਾਲ ਭਰੀ ਟਰਾਲੀ ‘ਚ ਵੱਜੀ

ਚਾਰ ਵਿਦਿਆਰਥੀਆਂ ਸਣੇ 8 ਗੰਭੀਰ ਜ਼ਖ਼ਮੀ

ਮੋਗਾ, ਮੀਡੀਆ ਬਿਊਰੋ:

ਐਚ.ਐਸ ਬਰਾੜ ਪਬਲਿਕ ਸਕੂਲ (H.S.Brar Public School) ਦੇ ਬੱਚਿਆਂ ਨੂੰ ਪਿੰਡੋਂ ਲੈ ਕੇ ਜਾ ਰਹੀ ਸਕੂਲ ਵੈਨ ਸਾਹਮਣਿਓਂ ਆ ਰਹੀ ਕੋਲੇ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਸਕੂਲ ਵੈਨ ਦੇ ਅਚਾਨਕ ਗ਼ਲਤ ਦਿਸ਼ਾ ‘ਚ ਆਉਣ ਕਾਰਨ ਇਹ ਹਾਦਸਾ ਵਾਪਰਿਆ।

ਇਸ ਹਾਦਸੇ ‘ਚ ਚਾਰ ਵਿਦਿਆਰਥੀ, ਦੋ ਅਧਿਆਪਕ ਅਤੇ ਦੋਵੇਂ ਵਾਹਨਾਂ ਦੇ ਡਰਾਈਵਰ ਸਮੇਤ ਅੱਠ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਮਥੁਰਾਦਾਸ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਵੈਨ ਚਾਲਕ ਦੀ ਗਲਤੀ ਸਾਫ਼ ਨਜ਼ਰ ਆ ਰਹੀ ਹੈ, ਜਿਸ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Share This :

Leave a Reply