ਇੱਕ ਹੋਰ ਕੁੜੀ ਦੇ ਨਸ਼ੇ ’ਚ ਹੋਣ ਦੀ ਤਸਵੀਰ ਹੋਈ ਵਾਇਰਲ

ਭਿੱਖੀਵਿੰਡ, (ਪੰਜਾਬੀ ਮੀਡੀਆ ਬਿਊਰੋ) : ਤਰਨਤਾਰਨ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖੇਮਕਰਨ ਦੇ ਕਸਬਾ ਭਿੱਖੀਵਿੰਡ ਸਥਿਤ ਐਲੀਮੈਂਟਰੀ ਸਕੂਲ ਦੇ ਕੋਲ ਨੌਜਵਾਨਾਂ ਨੇ ਇੱਕ ਲੜਕੀ ਨੂੰ ਛੱਡਿਆ। ਸਥਾਨਕ ਲੋਕਾਂ ਨੇ ਬੱਚੀ ਨੂੰ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਹੈ। ਜਗੀਰ ਸਿੰਘ, ਮੰਗਲ ਸਿੰਘ, ਸੁਰਜੀਤ ਸਿੰਘ, ਦਲਜੀਤ ਸਿੰਘ, ਰਾਮ ਲਾਲ ਤੇ ਦਲਬੀਰ ਕੌਰ ਨੇ ਦੱਸਿਆ ਕਿ ਵਾਰਡ ਨਵੀਂਂ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਦੇ ਕੋਲ ਦੋ ਨੌਜਵਾਨ ਮੋਟਰ ਸਾਈਕਲ ’ਤੇ ਆਏ। ਇਨ੍ਹਾਂ ਨੌਜਵਾਨਾਂ ਨੇ ਅਪਣੇ ਪਿੱਛੇ ਬੈਠੀ ਲੜਕੀ ਨੂੰ ਸਕੂਲ ਦੀ ਕੰਧ ’ਤੇ ਬਿਠਾ ਦਿੱਤਾ।

ਉਸ ਨੂੰ ਹੋਸ਼ ਨਹੀਂ ਸੀ। ਅਚਾਨਕ ਕੁੜੀ ਉਥੋਂ ਡਿੱਗ ਪਈ। ਲੜਕੀ ਅਪਣੇ ਪਤੇ ਬਾਰੇ ਦੱਸਣ ਤੋਂ ਵੀ ਅਸਮਰਥ ਸੀ। ਉਸ ਨੂੰ ਸੀਐਚਸੀ ਸੁਰਸਿੰਘ ਵਿਖੇ ਦਾਖਲ ਕਰਾਇਆ ਗਿਆ। ਲੜਕੀ ਅਜੇ ਜ਼ੇਰੇ ਇਲਾਜ ਹੈ।

Share This :

Leave a Reply