ਸਕਾਟਲੈਂਡ ਦੇ ਦੱਖਣੀ ਪਹਾੜੀ ਇਲਾਕਿਆਂ ਵਿੱਚ ਜੰਗਲੀ ਚੂਹਿਆਂ ਦੀ ਗਿਣਤੀ ‘ਚ ਹੋ ਰਿਹਾ ਹੈ ਵਾਧਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਕੁੱਝ ਪਹਾੜੀ ਖੇਤਰਾਂ ਵਿੱਚ ਚੂਹਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਖਾਸ ਕਿਸਮ ਨੂੰ ਜੰਗਲੀ ਬੀਵਰ ਵੀ ਕਿਹਾ ਜਾਂਦਾ ਹੈ।ਸਕਾਟਲੈਂਡ ਦੀ ਸਰਕਾਰੀ ਕੰਜ਼ਰਵੇਸ਼ਨ ਏਜੰਸੀ ‘ਨੇਚਰ ਸਕਾਟ’ ਦੁਆਰਾ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 1,000 ਦੇ ਕਰੀਬ ਇਸ ਕਿਸਮ ਦੇ ਚੂਹੇ ਜੰਗਲੀ ਖੇਤਰ ਵਿੱਚ ਰਹਿੰਦੇ ਹਨ।

ਜਿਸ ਵਿੱਚ ਪੂਰਬ ਵਿੱਚ ਡੰਡੀ ਦੇ ਉੱਤਰ ਵੱਲ ਦੀਆਂ ਨਦੀਆਂ, ਪੱਛਮ ਵੱਲ ਕ੍ਰਿਆਨਲਰਿਚ, ਲੌਕ ਲੋਮੋਂਡ ਦੇ ਉੱਤਰ ਅਤੇ ਦੱਖਣ ਵਿੱਚ ਫੌਰਥ ਨਦੀ ਤੇ ਸਟਰਲਿੰਗ ਤੱਕ ਇਹਨਾਂ ਦੀ ਪਹੁੰਚ ਹੋ ਗਈ ਹੈ। ਹਾਲ ਹੀ ਵਿੱਚ ਪੂਰੇ ਯੂਕੇ ਵਿੱਚ ਅਲੋਪ ਹੋਣ ਤੋਂ ਬਾਅਦ ਬੀਵਰ ਇੱਕ ਵਾਰ ਫਿਰ ਸਾਹਮਣੇ ਆ ਰਹੇ ਹਨ। ਨੇਚਰ ਸਕਾਟ ਦੇ ਸਰਵੇਖਣ ਅਨੁਸਾਰ ਬੀਵਰਾਂ ਨੇ 251 ਥਾਵਾਂ ‘ਤੇ ਆਪਣਾ ਵਸੇਬਾ ਸਥਾਪਤ ਕੀਤਾ ਹੈ, ਜੋ ਕਿ ਤਿੰਨ ਸਾਲ ਪਹਿਲਾਂ ਨਾਲੋਂ ਦੁੱਗਣਾ ਹੈ। .

ਫੀਲਡ ਸਰਵੇਖਣਾਂ ਦੌਰਾਨ  ਖੋਜਕਰਤਾਵਾਂ ਨੂੰ ਇਹਨਾਂ ਦੀਆਂ ਗਤੀਵਿਧੀਆਂ ਦੇ ਤਕਰੀਬਨ 13,204 ਪੁਸ਼ਟੀ ਕੀਤੇ ਸੰਕੇਤ ਮਿਲੇ, ਜਿਨ੍ਹਾਂ ਵਿੱਚ ਬੁਰਜ, ਡੈਮ, ਲੌਜਸ, ਸੁਗੰਧ ਦੇ ਟੀਲੇ, ਨਹਿਰ ਦੀ ਖੁਦਾਈ ਅਤੇ ਰੁੱਖਾਂ ਦੀ ਖੁਰਾਕ ਸ਼ਾਮਲ ਹਨ। ਲੌਚ ਲੋਮੋਂਡ ਦੇ ਕੋਲ ਡ੍ਰਾਈਮੇਨ ਦੇ ਨੇੜੇ ਬੀਵਰਾਂ ਦੇ ਚਿੰਨ੍ਹ ਸਨ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਇਹ ਉਥੇ ਵਸੇ ਹੋਏ ਸਨ। ਨੈਸ਼ਨਲ ਫਾਰਮਰਜ਼ ਯੂਨੀਅਨ ਸਕਾਟਲੈਂਡ ਅਤੇ ਨੇਚਰ ਸਕਾਟ ਨੇ ਇਹਨਾਂ ਚੂਹਿਆਂ ਕੋਲੋਂ ਖੇਤਾਂ ਅਤੇ ਨਦੀ ਦੇ ਕਿਨਾਰਿਆਂ ਦੀ ਸੁਰੱਖਿਆ ਲਈ 68 ਪ੍ਰੋਜੈਕਟਾਂ ਵਿੱਚ ਸਹਾਇਤਾ ਕੀਤੀ ਹੈ, ਜਿਸ ਵਿੱਚ ਦਰੱਖਤਾਂ ਨੂੰ ਕੰਡਿਆਲੀ ਤਾਰ, ਬੀਵਰ ਡੈਮਾਂ ਨੂੰ ਤੋੜਨਾ ਜਾਂ ਉਨ੍ਹਾਂ ਵਿੱਚ ਉਪਕਰਣ ਲਗਾਉਣਾ ਸ਼ਾਮਲ ਹੈ। ਪਿਛਲੇ ਸਾਲ ਖੇਤਾਂ, ਜੰਗਲਾਂ ਅਤੇ ਬੁਨਿਆਦੀ ਢਾਂਚਿਆਂ ਦੀ ਰੱਖਿਆ ਲਈ ਲਾਇਸੈਂਸ ਅਧੀਨ 115 ਬੀਵਰ ਮਾਰੇ ਵੀ ਗਏ ਸਨ।

Share This :

Leave a Reply