ਨਗਰ ਕੌਂਸਲ ਦੀ ਮਾਸਿਕ ਮੀਟਿੰਗ ’ਚ ਅਹਿਮ ਮਸਲਿਆਂ ’ਤੇ ਚਰਚਾ, 18 ਮਤੇ ਕੀਤੇ ਪਾਸ

ਖੰਨਾ (ਪਰਮਜੀਤ ਸਿੰਘ ਧੀਮਾਨ) – ਨਗਰ ਕੌਂਸਲ ਖੰਨਾ ਦੀ ਮਾਸਿਕ ਮੀਟਿੰਗ ਕਮਲਜੀਤ ਸਿੰਘ ਲੱਧੜ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿਚ ਮੀਤ ਪ੍ਰਧਾਨ ਜਤਿੰਦਰ ਪਾਠਕ ਅਤੇ ਈ. ਓ ਚਰਨਜੀਤ ਸਿੰਘ ਉੱਭੀ ਸ਼ਾਮਲ ਹੋਏ। ਮੀਟਿੰਗ ਦੇ ਅਰੰਭ ਵਿਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਨੇ ਕੌਂਸਲਰ ਜਸਦੀਪ ਕੌਰ ਯਾਦੂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖੰਨਾ ਤੋਂ ਉਮੀਦਵਾਰ ਬਣਾਏ ਜਾਣ ’ਤੇ ਵਧਾਈ ਦਿੱਤੀ। ਮੀਟਿੰਗ ਦੌਰਾਨ ਕੁੱਲ 20 ਮਤੇ ਵਿਚਾਰੇ ਗਏ, ਜਿਨ੍ਹਾਂ ਵਿਚੋਂ ਮਤਾ ਨੰਬਰ 09 ਤੇ 17 ਨੂੰ ਛੱਡ ਕੇ ਬਾਕੀ ਸਰਬਸੰਮਤੀ ਨਾਲ ਪਾਸ ਕੀਤੇ ਗਏ।

ਇਸ ਮੌਕੇ ਫਾਇਰ ਬ੍ਰਿਗੇਡ ਸਾਖਾ ਦੇ ਕਰਮਚਾਰੀਆਂ ਨੂੰ 2.46 ਹਜ਼ਾਰ ਰੁਪਏ ਦੀ ਲਾਗਤ ਨਾਲ ਵਰਦੀਆਂ ਦੇਣ, 2.46 ਹਜ਼ਾਰ ਰੁਪਏ ਦੀ ਲਾਗਤ ਨਾਲ ਨਕਸ਼ਾ ਨਵੀਸਾਂ ਦੀ ਫੀਸ ਜਮ੍ਹਾ ਕਰਵਾਉਣ ਅਤੇ ਨਕਸ਼ਾ ਨਵੀਸਾਂ ਦਾ ਲਾਇਸੈਂਸ ਦੇ ਨਵੀਨੀਕਰਨ ਦਾ ਮਤਾ ਪਾਸ ਹੋਇਆ, ਗੁਰੂ ਅਮਰਦਾਸ ਮਾਰਕੀਟ ਦੀ ਕਾਰ ਪਾਰਕਿੰਗ ਲਈ ਰਾਖਵੀਂ ਕੀਮਤ ਜੋ 10 ਪ੍ਰਤੀਸ਼ਤ ਪ੍ਰਤੀ ਸਾਲ ਵਧਾ ਕੇ 27.23.710 ਰੁਪਏ ਹੋ ਗਈ ਸੀ, ਦੀ ਨਵੀਂ ਕੀਮਤ ਨਿਰਧਾਰਤ ਕਰਨ ਦਾ ਫੈਸਲਾ ਕੀਤਾ, ਸੀਵਰੇਜ ਦੀ ਸਾਂਭ-ਸੰਭਾਲ ਲਈ ਕੈਬੀ ਮਸ਼ੀਨ 54.20 ਲੱਖ ਰੁਪਏ ਨਾਲ ਖ਼੍ਰੀਦਣ ਦਾ ਫੈਸਲਾ ਕੀਤਾ ਗਿਆ, ਮਾਡਲ ਪੰਜਾਬ ਮਿਉਂਸੀਪਲ ਐਕਟ ਅਧੀਨ ਅਵਾਰਾ ਪਸ਼ੂਆਂ ਦਾ ਨਿਯੰਤਰਨ ਅਤੇ ਰਸਿਟ੍ਰੇਸ਼ਨ ਕਰਨ ਤੇ ਪਸ਼ੂਆਂ ਦੇ ਹਮਲੇ ਦੇ ਪੀੜ੍ਹਤਾਂ ਨੂੰ ਮੁਆਵਜ਼ਾ ਦੇਣ ਦੇ ਨੋਟੀਫੀਕੇਸ਼ਨ ਲਾਗੂ ਕਰਨ ਦਾ ਵੀ ਮਤਾ ਪਾਸ ਹੋਇਆ। ਇਸ ਮੌਕੇ ਕੌਂਸਲਰ ਸੁਖਵਿੰਦਰ ਕੌਰ, ਅੰਜਨਜੀਤ ਕੌਰ, ਅਮਰੀਸ਼ ਕਾਲੀਆ, ਰੀਟਾ ਰਾਣੀ, ਸੁਨੀਲ ਕੁਮਾਰ, ਨੀਰੂ ਰਾਣੀ, ਸਰਵਦੀਪ ਕਾਲੀਰਾਓ, ਪ੍ਰਭਜੋਤ ਕੌਰ, ਤਲਵਿੰਦਰ ਰੋਸ਼ਾ, ਗੁਰਮੀਤ ਨਾਗਪਾਲ, ਜਸਦੀਪ ਕੌਰ, ਸੰਦੀਪ ਘਈ, ਪਰਮਜੀਤ ਕੌਰ ਅਟਵਾਲ, ਪਰਮਪ੍ਰੀਤ ਸਿੰਘ ਪੌਂਪੀ, ਹਰਦੀਪ ਨੀਨੂੰ, ਰੂਬੀ ਭਾਟੀਆ ਆਦਿ ਹਾਜ਼ਰ ਸਨ।

Share This :

Leave a Reply