ਖੰਨਾ ਵਿਧਾਨ ਸਭਾ ’ਚ ਦੋ ਬਲਾਕ ਯੂਥ ਇਕਾਈਆਂ ਦਾ ਹੋਵੇਗਾ ਗਠਨ

ਖੰਨਾ (ਪਰਮਜੀਤ ਸਿੰਘ ਧੀਮਾਨ) –ਕਾਂਗਰਸ ਆਪਣੇ ਸੰਗਠਨਾਤਮਕ ਢਾਂਚੇ ’ਚ ਤੇਜ਼ੀ ਨਾਲ ਤਬਦੀਲੀ ਕਰ ਰਹੀ ਹੈ, ਹੁਣ ਨਵੀਂ ਤਬਦੀਲੀ ਯੂਥ ਕਾਂਗਰਸ ’ਚ ਕੀਤੀ ਗਈ ਹੈ। ਖੰਨਾ ਵਿਧਾਨ ਸਭਾ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਤਹਿਤ ਚੋਣ ਕੀਤੀ ਜਾਂਦੀ ਹੈ, ਹੁਣ ਵਿਧਾਨ ਸਭਾ ਇਕਾਈ ਤਹਿਤ ਦੋ ਬਲਾਕ ਬਣਾ ਕੇ ਉਨ੍ਹਾਂ ਦੀਆਂ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਖੰਨਾ ਸ਼ਹਿਰੀ ਤੇ ਖੰਨਾ ਦਿਹਾਤੀ ਦੇ ਰੂਪ ਵਿਚ ਹੋਣਗੇ। ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਵਿਧਾਨ ਸਭਾ ਯੂਥ ਇਕਾਈ ਦੇ ਪ੍ਰਧਾਨ ਅੰਕਿਤ ਸ਼ਰਮਾ ਵੱਲੋਂ ਦੀਪੀ ਢੀਂਡਸਾ ਨੂੰ ਬਲਾਕ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਪਾਰਟੀ ਜਲਦ ਹੀ ਸ਼ਹਿਰੀ ਇਕਾਈ ਦਾ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਕਰੇਗੀ। ਸ੍ਰੀ ਸ਼ਰਮਾ ਨੇ ਕਿਹਾ ਕਿ ਕੇਂਦਰੀ ਯੂਵਾ ਕਾਂਗਰਸ ਦੀ ਸੰਮਤੀ ਨੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਨੂੰ ਲੈ ਕੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਦੋਵੇਂ ਪ੍ਰਧਾਨ ਵਿਧਾਨ ਸਭਾ ਇਲਾਕੇ ਦੇ ਯੂਵਾ ਪ੍ਰਧਾਨਾਂ ਅਧੀਨ ਕੰਮ ਕਰਨਗੇ। ਮੰਤਰੀ ਕੋਟਲੀ ਨੇ ਕਿਹਾ ਕਿ ਨੌਜਵਾਨ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ, ਜੋ ਹਰ ਚੋਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਨੌਜਵਾਨਾਂ ਨੂੰ ਸਿਆਸਤ ਦਾ ਲੋਕਤੰਤਰਿਕ ਮੰਚ ਦਿੰਦੀ ਹੈ।

Share This :

Leave a Reply