ਇਤਰਾਜ਼ਯੋਗ ਵੀਡੀਓ ਮਾਮਲੇ ‘ਤੇ ਸੋਨੂੰ ਸੂਦ ਬੋਲੇ-‘ਘਟਨਾ ਬੇਹੱਦ ਦੁਖਦ, ਅਸੀਂ ਆਪਣੀਆਂ ਭੈਣਾਂ ਨਾਲ ਖੜ੍ਹੇ ਹਾਂ’

ਚੰਡੀਗੜ੍ਹ (ਪੰਜਾਬੀ ਮੀਡੀਆ ਬਿਊਰੋ): ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਇਤਰਾਜ਼ਯੋਗ ਵੀਡੀਓ ਬਣਉਣ ਤੇ ਉਸ ਨੂੰ ਵਾਇਰਲ ਕਰਨ ਦੀਆਂ ਚਰਚਾਵਾਂ ਨਾਲ ਹੜਕੰਪ ਮਚਿਆ। ਇਸ ਮਾਮਲੇ ‘ਤੇ ਐਟਰ ਸੋਨੂੰ ਸੂਦ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿਚ ਹੋਈ ਇਸ ਤਰ੍ਹਾਂ ਦੀ ਘਟਨਾ ਬੇਹੱਦ ਦੁਖਦ ਹੈ। ਉਹ ਪੀੜਤ ਭੈਣਾਂ ਦੇ ਨਾਲ ਹਨ। ਲੋਕਾਂ ਨੂੰ ਵੀ ਇਸ ਮਾਮਲੇ ਵਿਚ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ। ਦੂਜੇ ਪਾਸੇ ਪੁਲਿਸ ਨੇ ਕਿਹਾ ਹੈ ਕਿ 60 ਵਿਦਿਆਰਥੀਆਂ ਦਾ MMS ਬਣਾਉਣ ਦੀ ਗੱਲ ਅਫਵਾਹ ਹੈ। ਸਿਰਫ ਹਿਰਾਸਤ ਵਿਚ ਲਈ ਗਈ ਵਿਦਿਆਰਥੀ ਦਾ ਵੀਡੀਓ ਹੀ ਅਜੇ ਮਿਲਿਆ ਹੈ।

ਦੂਜੇ ਪਾਸੇ ਯੂਨੀਵਰਸਿਟੀ ਦੀ ਗਰਲਜ਼ ਹੋਸਟਲ ਦੀ ਇਕ ਵਿਦਿਆਰਥਣ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦਾਅਵਾ ਕੀਤਾ ਕਿ ਹੋਸਟਲ ਵਿਚ ਨਹਾਉਣ ਦੌਰਾਨ ਬਾਥਰੂਮ ਵਿਚ 55 ਤੋਂ 60 ਵਿਦਿਆਰਥੀਆਂ ਦਾ ਦੋਸ਼ੀ ਲੜਕੀ ਵੱਲੋਂ ਵੀਡੀਓ ਬਣਾਇਆ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀ ਤੇ ਉਸ ਨੌਜਵਾਨ ਨੇ ਜਿਸ ਨੂੰ MMS ਭੇਜਦੀ ਸੀ, ਮਾਮਲੇ ਦੇ ਖੁਲਾਸੇ ਤੋਂ ਬਾਅਦ ਸਾਰੇ ਵੀਡੀਓ ਡਿਲੀਟ ਕਰ ਦਿੱਤੇ। ਹਾਲਾਂਕਿ ਅਜੇ ਇਸਦੀ ਕੋਈ ਪੁਸ਼ਟੀ ਨਹੀਂ ਹੋਈ ਹੈ।

Share This :

Leave a Reply