ਬਠਿੰਡਾ: ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਹਨੂੰਮਾਨ ਚੌਂਕ ਨੇੜੇ 10 ਕਰੋੜ ਦੀ ਲਾਗਤ ਨਾਲ ਨਵੇਂ ਬਣੇ 66 ਕੇ.ਵੀ ਸਬ-ਸਟੇਸ਼ਨ ਗਰਿੱਡ ਦਾ ਉਦਘਾਟਨ ਕੀਤਾ।
ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਨਵੇਂ ਬਣੇ ਇਸ ਗਰਿੱਡ ਲਈ 3 ਕਿਲੋਮੀਟਰ ਅੰਡਰ ਗਰਾਂਊਡ 66 ਕੇ.ਵੀ. ਕੇਬਲ ਐਮ.ਈ.ਐਸ. ਗਰਿੱਡ ਤੋਂ ਖਿੱਚੀ ਗਈ ਹੈ ਤਾਂ ਜੋ ਸ਼ਹਿਰ ਦੀ ਸੁੰਦਰਤਾ ਤੇ ਦਿੱਖ ਵਿਚ ਕੋਈ ਫਰਕ ਨਾ ਪਵੇ। ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਹੋਰ ਦੱਸਿਆ ਕਿ ਇਸ ਗਰਿੱਡ ਉਪਰ 20 ਐਮ.ਵੀ.ਏ. ਦਾ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ। ਸ਼ਹਿਰ ਦੇ ਲੋਡ ਸੈਂਟਰ ਵਿਚ ਬਣੇ ਗਰਿੱਡ ਨਾਲ ਬਠਿੰਡਾ ਸ਼ਹਿਰ ਦੇ ਅੰਦਰੂਨੀ ਇਲਾਕੇ ਜਿਵੇਂ ਕਿ ਮਾਲ ਰੋਡ, ਧੋਬੀ ਬਜ਼ਾਰ, ਸਟੇਡੀਅਮ ਏਰੀਆ, ਭੱਟੀ ਰੋਡ ਏਰੀਆ, ਨਵੀ ਬਸਤੀ ਏਰੀਆ, ਮਾਲਵੀਆਂ ਨਗਰ, ਬਿਰਲਾ ਮਿਲ ਕਲੋਨੀ, ਹਨੂੰਮਾਨ ਚੌਕ ਏਰੀਏ ਦੀ ਬਿਜਲੀ ਸਪਲਾਈ ਵਿਚ ਸਿੱਧੇ ਤੌਰ ਤੇ ਫਾਇਦਾ ਹੋਵੇਗਾ। ਸ. ਬਾਦਲ ਨੇ ਅੱਗੇ ਦੱਸਿਆ ਕਿ 66 ਕੇ.ਵੀ ਗਰਿੱਡ ਸਬ-ਸਟੇਸ਼ਨ ਐਮ.ਈ.ਐਸ., ਸਿਵਲ ਲਾਈਨ, ਸੰਗੂਆਣਾ ਅਤੇ ਸੀ. ਕੰਪਾਂਊਡ ਨੂੰ ਵੀ ਰਾਹਤ ਮਿਲੇਗੀ ਜਿਸ ਨਾਲ ਇਸ ਗਰਿੱਡ ਤੋ ਚੱਲਦੇ ਇਲਾਕਿਆਂ ਨੂੰ ਅਸਿੱਧੇ ਤੌਰ ਤੇ ਲਾਭ ਮਿਲੇਗਾ।
ਇਸ ਗਰਿੱਡ ਦੇ ਬਨਣ ਨਾਲ ਅੰਦਰੂਨੀ ਬਠਿੰਡਾ ਸ਼ਹਿਰ ਦੀ ਬਿਜਲੀ ਸਮੱਸਿਆ ਨੂੰ ਫੌਰੀ ਰਾਹਤ ਮਿਲੇਗੀ ਅਤੇ ਸ਼ਹਿਰ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿਚ ਮਿਆਰੀ ਬਿਜਲੀ ਸਪਲਾਈ ਮਿਲ ਸਕੇਗੀ। ਇਸ ਮੌਕੇ ਸ. ਬਾਦਲ ਨੇ ਡਾਇਰੈਕਟਰ ਦਲਜੀਤਇੰਦਰਪਾਲ ਸਿੰਘ ਗਰੇਵਾਲ ਅਤੇ ਉਹਨਾਂ ਦੀ ਸਮੂਹ ਟੀਮ ਦੀ ਸ਼ਲਾਘਾ ਕਰਦਿਆਂ ਵਧਾਈ ਵੀ ਦਿੱਤੀ। ਇਸ ਮੌਕੇ ਡਾਇਰੈਕਟਰ ਦਲਜੀਤਇੰਦਰਪਾਲ ਸਿੰਘ ਗਰੇਵਾਲ, ਸ਼੍ਰੀ ਜੈਜੀਤ ਜੌਹਲ, ਸ਼੍ਰੀ ਚਿਰੰਜੀ ਲਾਲ ਗਰਗ, ਸ਼੍ਰੀ ਅਰੁਣ ਵਧਾਵਨ, ਮੇਅਰ ਸ਼੍ਰੀਮਤੀ ਰਮਨ ਗੋਇਲ, ਸ਼੍ਰੀ ਰਾਜਨ ਗਰਗ, ਸ਼੍ਰੀ ਕੇ ਕੇ ਅਗਰਵਾਲ, ਸ਼੍ਰੀ ਮੋਹਨ ਲਾਲ ਝੂੰਬਾ ਅਤੇ ਸਮੂਹ ਕੌਂਸਲਰ ਮੌਜੂਦ ਸਨ।