ਸ਼ਰਾਬੀ ਥਾਣੇਦਾਰ ਨੇ ਆਪਣੀ ਕਾਰ ਲੋਕਾਂ ‘ਤੇ ਚੜ੍ਹਾ ਦਿੱਤੀ

ਬਰਨਾਲਾ, ਮੀਡੀਆ ਬਿਊਰੋ:

ਸਥਾਨਕ ਪੱਕਾ ਕਾਲਜ ਰੋਡ ‘ਤੇ ਸਬਜ਼ੀ ਮੰਡੀ ‘ਚ ਦੇਰ ਰਾਤ ਕਰੀਬ 8 ਵਜੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦ ਬਰਨਾਲਾ ਦੇ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਨਸ਼ੇ ‘ਚ ਟੱਲੀ ਹੁੰਦਿਆਂ ਆਪਣੀ ਕਾਰ ਨੰਬਰ ਪੀਬੀ-11-ਵੀ-1888 ਲੋਕਾਂ ‘ਤੇ ਚੜ੍ਹਾ ਦਿੱਤੀ। ਜਿਉਂ ਹੀ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪਵਨ ਕੁਮਾਰ ਗੱਡੀ ਤੋਂ ਬਾਹਰ ਆ ਗਏ ਤੇ ਲੋਕਾਂ ਨਾਲ ਗਾਲੀ ਗਲੋਚ ਕਰਨ ਲੱਗੇ ਜਿਸ ਦੌਰਾਨ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ। ਮਾਹੌਲ ਇੰਨਾ ਜ਼ਿਆਦਾ ਗਰਮਾ ਗਿਆ ਕਿ ਉਥੇ ਹਾਜ਼ਰ ਲੋਕਾਂ ਨੇ ਇੰਸਪੈਕਟਰ ਪਵਨ ਕੁਮਾਰ ਨੂੰ ਸਬਕ ਸਿਖਾ ਦਿੱਤਾ। ਮੌਕੇ ‘ਤੇ ਹਾਜ਼ਰ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਤੇ ਹੋਰ ਵਪਾਰੀਆਂ ਨੇ ਇੰਸਪੈਕਟਰ ਪਵਨ ਕੁਮਾਰ ਦਾ ਮੈਡੀਕਲ ਕਰਵਾਉਣ ਦੀ ਮੰਗ ਕੀਤੀ ।ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਉਥੇ ਪਹੁੰਚ ਗਏ ਤੇ ਇੰਸਪੈਕਟਰ ਪਵਨ ਕੁਮਾਰ ਨੂੰ ਉਥੋਂ ਕੱਢ ਕੇ ਲੈ ਗਏ ਤੇ ਇੰਸਪੈਕਟਰ ਦੀ ਗੱਡੀ ਉੱਥੇ ਹੀ ਖੜ੍ਹੀ ਰਹੀ

ਡੀਐੱਸਪੀ ਹੈਡਕੁਆਟਰ ਕਰਨਗੇ ਜਾਂਚ : ਐੱਸਐੱਸਪੀ ਮੀਨਾ

ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਆਈ ਪੀ ਐਸ ਨੇ ਕਿਹਾ ਕਿ ਮੁਲਾਜ਼ਮ ਦੁਆਰਾ ਨਸ਼ਾ ਕਰਕੇ ਲੋਕਾਂ ਨਾਲ ਹੁੜਦੰਗ ਕਰਨਾ ਗੰਭੀਰ ਅਪਰਾਧ ਹੈ। ਉਨ੍ਹਾਂ ਕਿਹਾ ਕਿ ਡੀਐਸਪੀ ਹੈਡਕੁਆਟਰ ਦਵਿੰਦਰ ਸੰਧੂ ਨੂੰ ਕੇਸ ਦੀ ਜਾਂਚ ਕਰਨ ਲਈ ਹੁਕਮ ਦਿੱਤੇ ਗਏ ਹਨ। ਉਹਨਾਂ ਦੀ ਰਿਪੋਰਟ ਤੋਂ ਬਾਅਦ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਇੰਸਪੈਕਟਰ ਦਾ ਮੈਡੀਕਲ ਕਰਵਾ ਕੇ ਸਖਤ ਕਾਰਵਾਈ ਕਰੇ ਪੁਲਿਸ : ਵਿਧਾਇਕ ਮੀਤ ਹੇਅਰ

ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਐੱਸਐੱਸਪੀ ਬਰਨਾਲਾ ਨੂੰ ਆਦੇਸ਼ ਦਿੱਤੇ ਹਨ ਕਿ ਮੁਲਜ਼ਮ ਇੰਸਪੈਕਟਰ ਦਾ ਮੈਡੀਕਲ ਕਰਵਾ ਕੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ।

Share This :

Leave a Reply