ਗ਼ਦਰ ਹਾਲ ਸਨਫਰਾਸਿਕੋ ਦੀ ਨਵ ਉਸਾਰੀ ਲਈ ਵਫ਼ਦ ਭਾਰਤੀ ਕੌਂਸਲਰ ਜਰਨਲ ਸਨਫਰਾਸਿਸਕੋ ਨੂੰ ਮਿਲਿਆ।

ਸਨਫਰਾਸਿਸਕੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਸ਼ਹੀਦ ਊਧਮ ਸਿੰਘ ਫਾਊਡੇਸਨ ਨੌਕਥ ਅਮਰੀਕਾ ਦਾ ਇਕ ਵਫ਼ਦ ਜਿਸ ਵਿੱਚ ਪ੍ਰਧਾਨ ਗੁਲਿੰਦਰ ਗਿੱਲ , ਸੈਕਟਰੀ ਜਨਕ ਦਾ ਸਿੱਧਰਾ , ਬਲਵਿੰਦਰ ਡੁਲਕੂ , ਜਸਮੀਤ ਸਿੰਘ ਹੁੰਦਲ਼ , ਸੁਮੀਤ ਸਿੰਘ ਤੇ ਸਲਾਹਕਾਰ ਚਰਨ ਸਿੰਘ ਜੱਜ , ਜੂਨ 16 2021 ਨੂੰ ਗ਼ਦਰ ਹਾਲ 5 wood Street San Francisco ਵਿੱਚ ਭਾਰਤੀ ਦੂਤਾਵਾਸ ਦੇ ਮੁਖੀ ਡਾਕਟਰ ਨਗਿਦਰਾ ਪ੍ਰਸਾਦ ਤੇ ਡਿਪਟੀ ਰਾਜੇਸ ਨਾਇਕ ਨੂੰ ਮਿਲੇ। ਜਿਸ ਵਿੱਚ ਗ਼ਦਰ ਹਾਲ ਦੀ ਮੁੜ ਉਸਾਰੀ ਦੇ ਵਿੱਚ ਆ ਰਹੀ ਦੇਰੀ ਵਾਰੇ ਖੁੱਲ ਕਿ ਵਿਚਾਰ ਕੀਤੇ ਗਏ। ਪ੍ਰਧਾਨ ਗੁਲਿੰਦਰ ਗਿੱਲ ਨੇ ਗ਼ਦਰ ਹਾਲ ਦੀ ਨਵੀਂ ਉਸਾਰੀ ਲਈ ਫੰਡ ਜੋ ਕਿ ਸੀਤਾਰਾਮ ਜ਼ੇਚਰੀ ਦੇ ਜਤਨਾਂ ਸਦਕਾ ਉਸ ਸਮੇਂ ਦੇ ਪ੍ਰਾਈਮ ਮਨਿਸਟਰ ਡਾਕਟਰ ਮਨਮੋਹਨ ਸਿੰਘ ਨੇ ਕੋਚੀ ਵਿੱਚ ਪਰਵਾਸੀ ਭਾਰਤੀ ਦਿਵਸ ਤੇ 8 ਜਨਵਰੀ 2013. $4,000,000 ਗ਼ਦਰ ਹਾਲ ਸਨਫਰਾਸਿਸਕੋ ਦੀ ਨਵੀਂ ਉਸਾਰੀ ਲਈ ਭਾਰਤ ਸਰਕਾਰ ਵੱਲੋਂ ਮਨਜ਼ੂਰ ਕਰ ਦਿੱਤੇ। ਜੋ ਕਿ ਪਿਛਲੇ ਅੱਠ ਸਾਲ ਤੋਂ ਭਾਰਤ ਸਰਕਾਰ ਕੋਲ ਪਏ ਹਨ। ਇਸ ਸਮੇਂ ਚ ਤਿੰਨ ਭਾਰਤੀ ਦੂਤਾਵਾਸ ਦੇ ਮੁਖੀ ਆਏ ਤੇ ਹਰ ਇਕ ਨੇ ਹਾਲ ਨੂੰ ਜਲਦੀ ਮੁੜ ਉਸਾਰਨ ਦਾ ਪਰਣ ਕੀਤਾ। ਪਰ ਕਿਸੇ ਨਾਂ ਕਿਸੇ ਕਾਰਨ ਕੰਮ ਸ਼ੁਰੂ ਨਹੀਂ ਹੋ ਸੱਕਿਆ।

ਇਸ ਗੱਲ ਤੇ ਚਰਨ ਸਿੰਘ ਜੱਜ ਨੇ ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ। ਜੱਜ ਸਹਿਬ ਨੇ ਇਹ ਵੀ ਦੱਸਿਆ ਕਿ ਉਹ ਤਿੰਨ ਵਾਰ ਇਸ ਮਸਲੇ ਚ ਭਾਰਤ ਵੀ ਜਾ ਕੇ ਵਿਦੇਸ਼ ਮੰਤਰਾਲੇ ਦੇ ਉਚ ਅਧਿਕਾਰੀਆਂ ਨੂੰ ਮਿਲੇ ਹਨ। ਜਿਨਾ ਚ ਵਿਦੇਸ਼ ਮੰਤਰਾਲੇ ਦੇ ਸੈਕਟਰੀ ਮਹੇਸਵਰੀ ਤੇ ਜਿਆਇਟ ਸੈਕਟਰੀ ਬਾਨੀ ਰਾਓ ਨੂੰ ਦਿੱਲੀ ਮਿਲੇ ਹਰ ਇਕ ਨੇ ਜਲਦ ਪੈਸੇ ਭੇਜ ਕਿ ਕੰਮ ਸ਼ੁਰੂ ਕਰਨ ਦਾ ਭਿਰੋਸਾ ਦਿੱਤਾ। ਪਰ ਕੰਮ ਜਿਓ ਦਾ ਤਿੰਓ ਹੀ ਰਿਹਾ। ਪਰ ਇਸ ਸਮੇਂ ਮੁੱਖ ਦੂਤਾਵਾਸ ਡਾਕਟਰ ਰਜਿਦਰਾ ਪ੍ਰਸਾਦ ਨੇ ਇਸ ਮੁੜ ਉਸਾਰੀ ਨੂੰ 2022 ਦੇ ਪਹਿਲੇ ਮਹੀਨੇ ਚ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਜਿਹੜਾ ਕੰਮ ਦੋ ਸਾਲ ਤੋਂ ਆਰੇਟੀਟਿਕ ਨੇ ਕੀਤਾ ਜਾਂ ਕਰ ਰਹੇ ਨੇ ਉਸ ਵਾਰੇ ਖੁੱਲ ਕਿ ਦੱਸਿਆ ਤੇ ਕੰਮ ਨੂੰ ਤੇਜ ਰਫ਼ਤਾਰ ਨਾਲ ਕਰਨ ਲਈ ਕਮੇਟੀ ਦੀ ਭਾਗੇਦਾਰੀ ਦੀ ਸਲਾਹ ਦਿੱਤੀ। ਇਸ ਦੋ ਘੰਟੇ ਚੱਲੀ ਮੀਟਿੰਗ ਚ ਜਨਕ ਰਾਜ ਸਿੱਧਰਾ ਨੇ ਫਾਊਡੇਸਨ ਦੇ 1999 ਤੋਂ ਗਦਰੀ ਬਾਬਿਆਂ ਦੀ ਯਾਦ ਵਿੱਚ ਕੀਤੇ ਕੰਮ ਤੇ ਗਦਰੀ ਬਾਬਿਆਂ ਦੀਆ ਕੈਲੇਫੋਰਨੀਆ ਚ ਲੱਭਈਆਂ ਯਾਦਾਂ ਜਿਨਾ ਚ ਕਬਰਾਂ, ਗਦਰੀ ਬਾਬਿਆਂ ਦਾ ਹੋਲਟ ਫ਼ਾਰਮ ਤੇ ਪੋਸਟ ਆਫ਼ਿਸ ਚ ਪਏ ਮਨੀਆਰਡਰਾਂ ਦੇ ਰਜਿਸਟਰ ਲੱਭਣ ਤੱਕ ਦੇ ਕੰਮ ਤੇ ਵਿਸਥਾਰ ਨਾਲ ਚਾਨਣਾ ਪਾਇਆ। ਜਿਸ ਨੂੰ ਨਾਲ ਡਾਕਟਰ ਨਗਿਦਰਾ ਪ੍ਰਸਾਦ ਤੇ ਡਿਪਟੀ ਰਜੇਸ ਨਾਇਕ ਸਹਿਬ ਨੇ ਬਹੁਤ ਧਿਆਨ ਨਾਲ ਸੁਣਿਆ ਤੇ ਗਦਰੀਆਂ ਦੇ ਪਾਏ ਅਜ਼ਾਦੀ ਦੇ ਯੋਗਦਾਨ ਦੀ ਬਹੁਤ ਸਲਾਂਗਾ ਵੀ ਕੀਤੀ।

Share This :

Leave a Reply