ਲੁਧਿਆਣਾ ‘ਚ ਕਾਂਗਰਸ ਪ੍ਰਧਾਨ ਦੀ ਮੌਤ ਦੇ ਨਤੀਜੇ ਵਜੋਂ 14 ਗ੍ਰਿਫਤਾਰੀਆਂ ਹੋਈਆਂ ਅਤੇ ਪੁਲਿਸ ਅਜੇ ਵੀ ਸਰਗਰਮ

ਲੁਧਿਆਣਾ, ਮੀਡੀਆ ਬਿਊਰੋ:

ਸ਼ਹਿਰ ਦੇ ਟਿੱਬਾ ਰੋਡ ‘ਤੇ ਸਥਿਤ ਸਵਤੰਤਰ ਨਗਰ ’ਚ ਕਾਂਗਰਸੀ ਆਗੂ ਦੇ ਕਤਲ ਮਾਮਲੇ ’ਚ ਨਾਮਜ਼ਦ 14 ਮੁਲਜ਼ਮਾਂ ਦੀ ਭਾਲ ’ਚ ਪੁਲਿਸ ਦੀਆਂ ਤਿੰਨ ਟੀਮਾਂ ਸਰਗਰਮ ਹਨ। ਪੁਲਿਸ ਨੇ ਸੋਮਵਾਰ ਅਤੇ ਮੰਗਲਵਾਰ ਸਵੇਰੇ ਦਿਨ ਭਰ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਦੇ ਘਰਾਂ ’ਚ ਛਾਪੇਮਾਰੀ ਕੀਤੀ। ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਨੇ ਇਸ ਮਾਮਲੇ ਵਿਚ ਪਰਮਜੀਤ ਸਿੰਘ ਪੰਮਾ ਨਾਂ ਦੇ ਅਕਾਲੀ ਆਗੂ ਨੂੰ ਗਿ੍ਰਫ਼ਤਾਰ ਕੀਤਾ ਹੈ ਤੇ ਉਸ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਦੂਜੇ ਪਾਸੇ ਕਾਂਗਰਸ ਵੱਲੋਂ ਦਿੱਤਾ ਗਿਆ 48 ਘੰਟਿਆਂ ਦਾ ਅਲਟੀਮੇਟਮ ਬੁੱਧਵਾਰ ਨੂੰ ਖ਼ਤਮ ਹੋ ਜਾਵੇਗਾ ਅਤੇ ਕਾਂਗਰਸ ਨੇ ਪੁਲਿਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 12 ਦੇ ਪ੍ਰਧਾਨ ਮੰਗਤ ਰਾਮ ਦਾ ਕਤਲ ਕਰ ਦਿੱਤਾ ਗਿਆ ਸੀ। ਐਤਵਾਰ ਨੂੰ ਹੋਏ ਕਤਲ ਤੋਂ ਬਾਅਦ ਪੁਲਿਸ ਨੇ 15 ਲੋਕਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੁਲਸ ’ਤੇ ਸਾਰੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਦਾ ਦਬਾਅ ਹੈ।

ਨਵਜੋਤ ਸਿੱਧੂ ਨੇ ਦਿੱਤਾ ਹੈ ਅਲਟੀਮੇਟਮ

ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਮਿ੍ਰਤਕ ਦੇ ਘਰ ਪਹੁੰਚ ਕੇ ਅਲਟੀਮੇਟਮ ਦਿੱਤਾ ਸੀ ਕਿ ਜੇ 48 ਘੰਟਿਆਂ ਅੰਦਰ ਸਾਰੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਨਾ ਕੀਤਾ ਗਿਆ ਤਾਂ ਉਹ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰਨਗੇ ਤੇ ਪੁਲਿਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਹ ਅਲਟੀਮੇਟਮ ਬੁੱਧਵਾਰ ਨੂੰ ਪੂਰਾ ਹੋਣ ਵਾਲਾ ਹੈ ਅਤੇ ਜੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਨਾ ਕੀਤਾ ਗਿਆ ਤਾਂ ਕਾਂਗਰਸੀ ਸੀਪੀ ਦਫ਼ਤਰ ਦਾ ਘਿਰਾਓ ਕਰ ਸਕਦੇ ਹਨ।

ਕੀ ਹੈ ਮਾਮਲਾ

ਬੀਤੇ ਦੋ ਦਿਨ ਪਹਿਲਾਂ ਸ਼ਹਿਰ ’ਚ ਟਿੱਬਾ ਰੋਡ ਸਥਿਤ ਸਵਤੰਤਰ ਨਗਰ ਇਲਾਕੇ ’ਚ ਹਥਿਆਰਾਂ ਨਾਲ ਲੈਸ ਕਰੀਬ 6-7 ਅਕਾਲੀ ਸਮਰਥਕਾਂ ਨੇ ਗਲੀ’‘ਚ ਆਪਣੇ ਦੋਸਤ ਨਾਲ ਬੈਠੇ ਕਾਂਗਰਸ ਦੇ ਵਾਰਡ 12 ਦੇ ਪ੍ਰਧਾਨ ਮੰਗਤ ਰਾਤ ਉਰਫ ਮੰਗਾ ’ਤੇ ਹਮਲਾ ਕਰ ਦਿੱਤਾ। ਹਮਲਾਵਰ ਮੰਗਤ ਰਾਮ ਨੂੰ ਜ਼ਖ਼ਮੀ ਕਰ ਕੇ ਉਥੋਂ ਫਰਾਰ ਹੋ ਗਏ। ਮੰਗਾ ਨੂੰ ਉਸੇ ਸਮੇਂ ਸੀਐੱਮਸੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਸੀ।

Share This :

Leave a Reply