ਸੰਗਰੂਰ (ਮੀਡੀਆ ਬਿਊਰੋ): ਸੋਮਵਾਰ ਸੰਗਰੂਰ ਵਿਖੇ ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਪਾਰਟੀ ਦੇ ਸੱਦੇ ‘ਤੇ ਹਿਸਾਬ ਦਿਓ ਜਵਾਬ ਦਿਓ ਨਾਅਰੇ ਹੇਠ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਦਿਨ-ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ‘ਚ ਸਾਢੇ ਚਾਰ ਸਾਲਾਂ ‘ਚ ਵਿਧਾਨ ਸਭਾ ਅੰਦਰ ਮਜ਼ਦੂਰ, ਕਿਸਾਨਾਂ, ਅੌਰਤਾਂ ਤੇ ਨੌਜਵਾਨਾਂ ਦੇ ਕਿਹੜੇ ਸਵਾਲ ਉਠਾਏ ਹਨ ਦਾ ਹਿਸਾਬ ਤੇ ਦਲਿਤਾਂ ਉਪਰ ਹੋ ਰਹੇ ਸਮਾਜਿਕ ਤੇ ਸਰਕਾਰੀ ਜਬਰ ਅੌਰਤਾਂ ਕਰਜ਼ਾ ਮਾਫ਼ੀ ਕਿਰਤ ਕਾਨੂੰਨਾਂ ‘ਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ-ਗ਼ਰੀਬ ਨੂੰ ਰਿਹਾਇਸ਼ੀ ਪਲਾਟਾਂ ਮਜ਼ਦੂਰ ਕਿਸਾਨਾਂ ਦੇ ਕਰਜ਼ਾ ਸਮੇਤ ਅਹਿਮ ਮਾਨ ਸਨਮਾਨ ਦੇ ਮੁੱਦਿਆਂ ‘ਤੇ ਧਾਰੀ ਚੁੱਪ ‘ਤੇ ਸਪੱਸ਼ਟੀਕਰਨ ਲੈਣ ਲਈ ਵਿਧਾਇਕਾਂ ਤੇ ਮੰਤਰੀਆਂ ਨੂੰ ਸਵਾਲ ਕੀਤੇ।
ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਗੋਬਿੰਦ ਸਿੰਘ ਛਾਜਲੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਕਲਵਿੰਦਰ ਕੌਰ ਰੇਤਗੰੜ੍ਹ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਤ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਰੋਲ ਲੋਕ ਵਿਰੋਧੀ ਹੀ ਰਿਹਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ‘ਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ ਬਾਰੇ ਇਨ੍ਹਾਂ ਕਾਂਗਰਸੀ ਅਕਾਲੀ ਆਪ ਪਾਰਟੀ ਦੇ ਲੀਡਰਾਂ ਨੂੰ ਲੋਕਾਂ ਦੀ ਥਾਂ ਪੂੰਜੀਪਤੀਆਂ ਦੀ ਚਿੰਤਾ ਜ਼ਿਆਦਾ ਹੈ ਉਨ੍ਹਾਂ ਕਿਹਾ ਕਿ ਝੂਠ ਦੀ ਰਾਜਨੀਤੀ ਨੂੰ ਖ਼ਤਮ ਕਰਨ ਲਈ ਸੱਤਾ ਧਾਰੀ ਲੀਡਰ ਨੂੰ ਘੇਰ ਕੇ ਕਾਰਜਕਾਰੀ ਦਾ ਹਿਸਾਬ ਮੰਗਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਮਜ਼ਦੂਰ ਕਿਸਾਨ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ‘ਤੇ ਜਸਵੀਰ ਸਿੰਘ ਬਖੂਪੁਰ, ਮਨਜੀਤ ਕੌਰ ਆਲੂਅਰਖ, ਲਖਵੀਰ ਕੌਰ ਲੱਡਾ, ਅਨੀਤਾ ਰਾਣੀ ਖੇੜੀ, ਮਨਜੀਤ ਕੌਰ ਘਨੌਰੀ ਕਲਾਂ ਤੇ ਪਿਆਰਾ ਸਿੰਘ ਮਾਝੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।