
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਕੌਂਸਲੇਟ ਜਨਰਲ ਭਾਰਤ ਸਨਫਰਾਂਸਿਸਕੋ ਵੱਲੋਂ ਦੱਖਣੀ ਕੈਲੀਫੋਰਨੀਆ ਵਿਚ ਵਰਚੂਅਲ ਕੌਂਸਲਰ ਕੈਂਪ 15 ਦਸੰਬਰ ਨੂੰ ਸ਼ਾਮ 5 ਵਜੇ ਤੋਂ ਸ਼ਾਮ 6 ਵਜੇ ਤੱਕ ਲਾਇਆ ਜਾ ਰਿਹਾ ਹੈ। ਕੌਂਸਲੇਟ ਜਨਰਲ ਭਾਰਤ ਸਨਫਰਾਂਸਿਸਕੋ ਟੀ ਵੀ ਨਗੇਂਦਰ ਪ੍ਰਸਾਦ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਕੈਂਪ ‘ ਅਜ਼ਾਦੀ ਕਾ ਅਮ੍ਰਿਤ ਮਹੋਤਸਵ’ ਦਾ ਹੀ ਇਕ ਹਿੱਸਾ ਹੈ। ਇਸ ਕੈਂਪ ਦੌਰਾਨ ਕੌਂਸਲੇਟ ਜਨਰਲ ਦੀ ਟੀਮ ਵੱਲੋਂ ਪਾਸਪੋਰਟ, ਵੀਜ਼ਾ, ਓ ਸੀ ਆਈ ਕਾਰਡ ਸਮੇਤ ਹੋਰ ਮੁੱਦਿਆਂ ਦੇ ਜਵਾਬ ਦਿੱਤੇ ਜਾਣਗੇ।