ਕਾਂਗਰਸ ਨੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਚੋਣ ਮੈਨੀਫੈਸਟੋ ’ਚ ਔਰਤਾਂ ਲਈ ਕੀਤੇ ਅਹਿਮ ਐਲਾਨ

ਚੰਡੀਗੜ੍ਹ, ਮੀਡੀਆ ਬਿਊਰੋ:

ਕੁਲਹਿੰਦ ਕਾਂਗਰਸ ਕਮੇਟੀ ਦੀ ਪੰਜਾਬ ਇਕਾਈ ਨੇ ਵਿਧਾਨ ਸਭਾ ਚੋਣਾਂ (Punjab Assembly Election 2022) ਦੇ ਮੱਦੇਨਜ਼ਰ ਮੈਨੀਫੈਸਟੋ ਜਨਤਕ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਭਲਕ ਨੂੰ ਸੂਬੇ ’ਚ ਨਵੀਂ ਵਿਧਾਨ ਸਭਾ ਦੇ ਮੈਂਬਰ ਚੁਣਨ ਲਈ ਲੋਕਾਂ ਨੇ ਵੋਟ ਦੇ ਹੱਕ ਦੀ ਵਰਤੋਂ ਕਰਨੀ ਹੈ।

ਕਾਂਗਰਸ ਦੀ ਪੰਜਾਬ ਇਕਾਈ ਨੇ ਇੱਕੋ ਮੰਚ ’ਤੇ ਆਪਣੇ ਸੀਨੀਅਰ ਆਗੂਆਂ ਦੀ ਹਾਜ਼ਰੀ ’ਚ ਜਿਹਡ਼ਾ ਮੈਨੀਫੈਸਟੋ ਜਨਤਕ ਕੀਤਾ ਹੈ, ਉਸ ਵਿਚ ਕਈ ਨਵੇਂ ਨੁਕਤੇ ਸਾਂਝੇ ਕੀਤੇ ਹਨ। ਇਸੇ ਤਰ੍ਹਾਂ ਹੋਰਨਾਂ ਵਿਰੋਧੀ ਪਾਰਟੀਆਂ ਨੂੰ ਮਾਤ ਦੇਣ ਦੇ ਮਕਸਦ ਨਾਲ ਸੂਬੇ ਦੇ ਉੱਦਮੀਆਂ ਤੇ ਹੋਰਨਾਂ ਦਰਮਿਆਨੇ ਵਪਾਰੀਆਂ ਦੇ ਮਸਲੇ ਸਰਕਾਰ ਬਣਨ ਦੀ ਸੂਰਤ ’ਚ ਹੱਲ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਇਹ ਮਸਲੇ ਕੀ ਹਨ ਤੇ ਕਾਂਗਰਸ ਨੇ ਕਿਹੋ ਜਿਹੇ ਵਾਅਦੇ ਕੀਤੇ ਹਨ, ਬਾਰੇ ਪਾਠਕਾਂ ਦੀ ਜਾਣਕਾਰੀ ਲਈ ਹੂਬਹੂ ਸਾਰੇ ਬਿੰਦੂ ਸਾਂਝੇ ਕਰ ਰਹੇ ਹਾਂ:

1. ਸ਼ਰਾਬ ਤੇ ਰੇਤ ਮਾਈਨਿੰਗ ਲਈ ਸਰਕਾਰੀ ਨਿਗਮ ਬਣਾਵਾਂਗੇ। ਟਰਾਂਸਪੋਰਟ ਤੇ ਕੇਬਲ ਦੇ ਬਿਹਤਰ ਰੈਗੂਲੇਸ਼ਨ ਨਾਲ ਮਾਫ਼ੀਆ ਰਾਜ ਖ਼ਤਮ ਕਰਾਂਗੇ।

2. ਲੋਡ਼ਵੰਦ ਔਰਤਾਂ ਲਈ 1100 ਰੁਪਏ ਹਰ ਮਹੀਨੇ ਤੇ ਸਾਲ ’ਚ ਅੱਠ ਸਿਲੰਡਰ ਮੁਫ਼ਤ ਦਿੱਤੇ ਜਾਣਗੇ।

3. ਮੁੱਖ ਮੰਤਰੀ ਦੇ ਪਹਿਲੇ ਦਸਤਖ਼ਤ ਦੇ ਨਾਲ ਹਰ ਸਾਲ ਇਕ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।

4. ਛੇ ਮਹੀਨਿਆਂ ’ਚ ਹਰ ਕੱਚੇ ਮਕਾਨ ਨੂੰ ਪੱਕਾ ਕੀਤਾ ਜਾਵੇਗਾ।

5. ਬੁਢਾਪਾ ਪੈਨਸ਼ਨ ਨੂੰ ਵਧਾ ਕੇ 3100 ਰੁਪਏ ਕੀਤਾ ਜਾਵੇਗਾ।

6. ਦਾਲ, ਤੇਲ ਦੇ ਬੀਜ ਤੇ ਮੱਕੀ ਦੀ ਐੱਮਐੱਸਪੀ ਮਿਲੇਗੀ ਤੇ ਖ਼ਰੀਦਦਾਰੀ ਹੋਵੇਗੀ।

7. ਸਾਰੇ ਜ਼ਰੂਰਤਮੰਦ ਵਿਦਿਆਰਥੀਆਂ ਲਈ ਸਰਕਾਰੀ ਸਕੂਲ, ਕਾਲਜ ਤੇ ਯੂਨੀਵਰਸਿਟੀ ’ਚ ਮੁਫ਼ਤ ਸਿੱਖਿਆ। ਐੱਸਸੀ ਸਕਾਲਰਸ਼ਿਪ ਜਾਰੀ ਰਹੇਗੀ।

8. ਸਰਕਾਰੀ ਹਸਪਤਾਲਾਂ ’ਚ ਸਾਰਿਆਂ ਲਈ ਮੁਫ਼ਤ ਸਿਹਤ ਸੇਵਾਵਾਂ।

9. ਜ਼ਰੂਰਤਮੰਦ ਲਡ਼ਕੀਆਂ ਲਈ ਸਿੱਖਿਆ ਸਹਾਇਤਾ, ਜਿਸ ਦੇ ਤਹਿਤ ਪੰਜਵੀਂ ਕਲਾਸ ਪਾਸ ਕਰਨ ’ਤੇ ਪੰਜ ਹਜ਼ਾਰ ਰੁਪਏ, ਦਸਵੀਂ ਕਲਾਸ ਪਾਸ ਕਰਨ ’ਤੇ 10 ਹਜ਼ਾਰ ਰੁਪਏ ਤੇ ਬਾਰ੍ਹਵੀਂ ਪਾਸ ਕਰਨ ’ਤੇ 20 ਹਜ਼ਾਰ ਰੁਪਏ ਤੇ ਕੰਪਿਊਟਰ ਦਿੱਤਾ ਜਾਵੇਗਾ।

10. ਮਨਰੇਗਾ ਦੀ ਮਜ਼ਦੂਰੀ ਨੂੰ ਵਧਾ ਕੇ 350 ਰੁਪਏ ਕੀਤੀ ਜਾਵੇਗੀ। ਕੰਮ ਵਾਲੇ ਦਿਨ ਨੂੰ 100 ਤੋਂ ਵਧਾ ਕੇ 150 ਦਿਨ ਕੀਤਾ ਜਾਵੇਗਾ।

11. ਸਟਾਰਟਅਪ ਲਈ 1000 ਕਰੋਡ਼ ਰੁਪਏ ਦਾ ਨਿਵੇਸ਼ ਫੰਡ ਸਥਾਪਤ ਕੀਤਾ ਜਾਵੇਗਾ।

12. ਸਟਾਰਟਅਪ ਲਈ ਦੋ ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ।

13. ਇੰਸਪੈਕਟਰ ਰਾਜ ਖ਼ਤਮ ਜਾਵੇਗਾ। 170 ਸੇਵਾਵਾਂ ਆਨਲਾਈਨ ਦਿੱਤੀਆਂ ਜਾਣਗੀਆਂ, ਜਿਸ ’ਚ ਜਨਮ ਤੇ ਮੌਤ ਸਰਟੀਫਿਕੇਟ ਆਦਿ ਸ਼ਾਮਲ ਹੋਣਗੇ।

Share This :

Leave a Reply