ਖੰਨਾ (ਪਰਮਜੀਤ ਸਿੰਘ ਧੀਮਾਨ) – ਪੰਜਾਬ ਦੀ ਕਾਂਗਰਸ ਪਾਰਟੀ ਦੇ ਸਰਕਾਰ ਪੰਜਾਬ ਵਾਸੀਆਂ ਦਾ ਅਸਲ ਮੁੱਦਿਆ ਤੋਂ ਧਿਆਨ ਹਟਾ ਕੇ ਡਰਾਮੇਬਾਜੀ ਕਰਕੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ, ਜਿਸ ਸਬੰਧੀ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਸੀਟੂ ਮਿਲ ਕੇ 09 ਅਗਸਤ ਸਮੁੱਚੇ ਪੰਜਾਬ ਵਿਚ ਜ਼ਿਲਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨਗੀਆਂ, ਜਿਨ੍ਹਾਂ ਨੂੰ ਪਾਰਟੀ ਵੱਲੋਂ ਬਾਹਰੀ ਤੌਰ ’ਤੇ ਪੂੁਰਨ ਸਹਿਯੋਗ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਅੱਜ ਸੀਪੀਐਮ ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਪਿੰਡ ਇਕੋਲਾਹਾ ਵਿਖੇ ਪਾਰਟੀ ਦੀ ਖੰਨਾ ਤੇ ਪਾਇਲ ਤਹਿਸੀਲ ਦੇ ਚੋਣ ਇਜਲਾਸ ਦੀ ਸ਼ੁਰੂਆਤ ਕਰਨ ਮੌਕੇ ਪਾਰਟੀ ਵਰਕਰਾਂ ਤੇ ਡੈਲੀਗੇਟਸ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿਚੋਂ ਇਕ ਵੀ ਸਿਰੇ ਨਹੀਂ ਚੜਿਆ, ਬਲਕਿ ਪੰਜਾਬ ਵਿਚ ਭੂਮੀ ਮਾਫੀਆ, ਰੇਤ ਮਾਫੀਆ ਅਤੇ ਨਸ਼ੇ ਨਿਰੰਤਰ ਜਾਰੀ ਹਨ, ਇੰਨਾ ਹੀ ਨਹੀਂ ਪੰਜਾਬ ਸਰਕਾਰ ਦੇ ਕਈ ਵਿਧਾਇਕਾਂ ਦੀ ਸ਼ਹਿ ’ਤੇ ਚੱਲਦੀਆਂ ਸ਼ਰਾਬ ਫੈਕਟਰੀਆਂ ਵੀ ਫੜੀਆਂ ਗਈਆਂ ਹਨ, ਜਿਨ੍ਹਾਂ ਖਿਲਾਫ਼ ਪੰਜਾਬ ਸਰਕਾਰ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ। ਕਾ. ਸੇਖੋਂ ਨੇ ਕਿਹਾ ਕਿ ਕਰੀਬ ਸਾਢੇ ਚਾਰ ਸਾਲ ਕੋਈ ਵੀ ਵਾਅਦਾ ਪੂੁਰਾ ਨਾ ਕਰਕੇ ਹੁਣ ਲੋਕਾਂ ਦਾ ਧਿਆਨ ਅਸਲ ਮੁੱਦਿਆ ਤੋਂ ਭੜਕਾਇਆ ਜਾ ਰਿਹਾ ਹੈ, ਜਿਹੜੇ ਝੂਠ ਬੋਲ ਕੇ ਸਰਕਾਰ ਸੱਤਾ ਵਿਚ ਆਈ ਸੀ, ਉਨ੍ਹਾਂ ਲਈ ਕਾਂਗਰਸ ਨੂੰ ਪੰਜਾਬ ਦੀ ਜਨਤਾ ਅੱਗੇ ਜਵਾਬਦੇਹ ਹੋਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਖਿਲਾਫ਼ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਾਰਟੀ ਦੀ ਜਨਤਕ ਜੱਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਡੱਟ ਕੇ ਪਹਿਰਾ ਦਿੱਤਾ ਜਾ ਰਿਹਾ ਹੈ।
ਕਾ. ਸੇਖੋਂ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਪਿੰਡ-ਪਿੰਡ ਜਾ ਕੇ ਜਾਗਰੂਕ ਕੀਤਾ ਜਾਵੇ ਅਤੇ ਲੋਕ ਹਿੱਤਾਂ ਲਈ ਅਰੰਭੇ ਪਾਰਟੀ ਪ੍ਰੋਗਰਾਮ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਕੇ ਨਾਲ ਜੋੜ ਕੇ ਸਰਕਾਰ ਖਿਲਾਫ਼ ਲੋਕ ਲਹਿਰ ਬਣਉਣ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਏ ਜਾ ਸਕਣ। ਉਨ੍ਹਾਂ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਪੱਖ ਪੂੁਰ ਰਹੀ ਹੈ, ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਰਕੇ ਕਾਲੇ ਖੇਤੀ ਕਾਨੂੰਨਾਂ ਦਾ ਲਾਭ ਕਾਰਪੋਰੇਟ ਘਰਾਣਿਆਂ ਨੂੰ ਲਾਭ ਪੁਹੰਚਾਉਣ ਦੇ ਮਨਸੂਬੇ ਪਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੀ. ਪੀ. ਆਈ. 1991 ਤੋਂ ਹੀ ਐਫ. ਡੀ. ਆਈ. ਸਮਝੌਤਿਆਂ ਦਾ ਵਿਰੋਧ ਕਰਦੀ ਆਈ ਹੈ ਅਤੇ ਜਿਸ ਕਰਕੇ ਹੀ ਅੱਜ ਕੇਂਦਰ ਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ‘ਤੇ ਇਹ ਕਾਲੇ ਕਾਨੂੰਨ ਬਣਾਏ ਹਨ। ਇਸ ਤੋਂ ਪਹਿਲਾਂ ਕਾਂ. ਸੇਖੋਂ ਨੇ ਇਜਲਾਸ ਅਰੰਭ ਕਰਨ ਮੌਕੇ ਪਾਰਟੀ ਦਾ ਝੰਡਾ ਲਹਿਰਾਇਆ।
ਇਸ ਮੌਕੇ ਭਾਰਤੀ ਕਮਿਊੁਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਦੀ ਤਹਿਸੀਲ ਖੰਨਾ ਤੇ ਪਾਇਲ ਦਾ ਚੋਣ ਇਜਲਾਸ ਜ਼ਿਲਾ ਕਾਰਜਕਾਰੀ ਸਕੱਤਰ ਕਾ. ਬਲਜੀਤ ਸਿੰਘ ਸ਼ਾਹੀ ਦੀ ਦੇਖਰੇਖ ਹੇਠਾਂ ਹੋਇਆ ਜਿਸ ਵਿਚ ਸਰਬਸੰਮਤੀ ਨਾਲ 09 ਮੈਂਬਰੀ ਟੀਮ ਚੁਣੀ ਗਈ ਜਿਸ ਵਿਚ ਕਾ. ਗੁਰਦੀਪ ਸਿੰਘ ਹੋਲ, ਕਾ. ਬਲਬੀਰ ਸਿੰਘ ਸੁਹਾਵੀ, ਕਾ. ਭਗਵੰਤ ਸਿੰਘ ਇਕੋਲਾਹਾ, ਕਾ. ਮੋਹਨ ਘਈ ਇਕੋਲਾਹਾ, ਕਾ. ਰਾਜਿੰਦਰ ਸਿੰਘ ਚੀਮਾ, ਕਾ. ਤਰਲੋਚਨ ਸਿੰਘ ਖੱਟੜਾ, ਕਾ. ਹਰਬੰਸ ਸਿੰਘ ਮੋਹਨਪੁਰ, ਕਾ. ਰਾਜਿੰਦਰ ਸਿੰਘ ਰਾਜ ਇਕੋਲਾਹਾ ਅਤੇ ਕਾ. ਚਰਨਜੀਤ ਸਿੰਘ ਘੁੰਗਰਾਲੀ ਰਾਜਪੂਤਾਂ ਚੁਣੇ ਗਏ। ਜਿਨ੍ਹਾਂ ਵੱਲੋਂ ਬਾਅਦ ਵਿਚ ਸਰਬਸੰਮਤੀ ਨਾਲ ਕਾ. ਗੁਰਦੀਪ ਸਿੰਘ ਹੋਲ ਨੂੰ ਪਾਰਟੀ ਦੀ ਤਹਿਸੀਲ ਖੰਨਾ ਤੇ ਪਾਇਲ ਕਮੇਟੀ ਦੇ ਸਕੱਤਰ ਚੁਣ ਲਿਆ ਗਿਆ। ਇਸ ਮੌਕੇ ਅਵਤਾਰ ਸਿੰਘ ਭੂਪਾ, ਬਲੌਰਾ ਸਿੰਘ, ਕੇਸਰ ਸਿੰਘ ਗੰਢੂਆਂ, ਸਰਬਜੀਤ ਸਿੰਘ, ਇਕਬਾਲ ਸਿੰਘ ਇਕੋਲਾਹਾ ਸਮੇਤ ਹੋਰ ਪਾਰਟੀ ਵਰਕਰ ਹਾਜ਼ਰ ਸਨ।