ਖੇਤੀ ਖੇਤਰ ਨੂੰ ਮੁਫਤ ਮਿਲਦਾ ਰਹੇਗਾ ਅਤੇ ਘਰੇਲੂ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਮਿਲੇਗੀ ਬਿਜਲੀ

ਪਟਿਆਲਾ, ਮੀਡੀਆ ਬਿਊਰੋ:

ਪੰਜਾਬ ‘ਚ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਪਾਵਰਕਾਮ ਨੇ ਵੱਡੀ ਰਾਹਤ ਦਿੱਤੀ ਹੈ। ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਮਹਿੰਗੀ ਹੋਣ ਤੋਂ ਬਾਅਦ ਲੋਕ ਬਿਜਲੀ ਦੇ ਰੇਟ ਵਧਣ ਤੋਂ ਡਰਦੇ ਹਨ। ਤਿੰਨ ਰੁਪਏ ਸਸਤੀ ਬਿਜਲੀ ਦਾ ਐਲਾਨ ਬਰਕਰਾਰ ਰਹਿਣ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਪਾਵਰਕਾਮ ਵੱਲੋਂ ਬਿਜਲੀ ਦਰ ਵਿਚ ਕਿਸੇ ਵਾਧੇ ਤੋਂ ਇਨਕਾਰ ਤਾਂ ਕੀਤਾ ਜਾ ਰਿਹਾ ਹੈ ਪਰ ਸਸਤੀ ਬਿਜਲੀ ਸਬੰਧੀ ਵੀ ਨਵਾਂ ਪੱਤਰ ਹਾਲੇ ਤਕ ਜਾਰੀ ਨਹੀਂ ਹੋਇਆ ਹੈ। ਪਾਵਰਕਾਮ ਸੀਐੱਮਡੀ ਇੰਜ. ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਬਿਜਲੀ ਦਰਾਂ ’ਚ ਫਿਲਹਾਲ ਕੋਈ ਬਦਲਾਅ ਨਹੀਂ ਹੋਇਆ ਹੈ। ਖਪਤਕਾਰਾਂ ਨੂੰ ਪਹਿਲਾਂ ਵਾਲੇ ਟੈਰਿਫ ਤੇ ਸਬਸਿਡੀ ਅਨੁਸਾਰ ਬਿਜਲੀ ਮਿਲਦੀ ਰਹੇਗੀ।

ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ, ਜਿਸ ਨੂੰ ਸਰਕਾਰ ਬਣਨ ਤੋਂ ਬਾਅਦ ਹਾਲੇ ਤਕ ਪੂਰਾ ਨਹੀਂ ਕੀਤਾ ਜਾ ਸਕਿਆ ਹੈ। ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਤਿੰਨ ਰੁਪਏ ਸਸਤੀ ਬਿਜਲੀ ਦੇਣ ਦੇ ਹੁਕਮਾਂ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ। ਚੰਨੀ ਸਰਕਾਰ ਨੇ 7 ਕਿੱਲੋਵਾਟ ਲੋਡ ਤਕ ਵਾਲੇ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਜੋ ਕਟੌਤੀ ਕੀਤੀ ਸੀ। ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਵਰਕਾਮ ਨੂੰ ਹੁਕਮ ਦਿੱਤਾ ਗਿਆ ਸੀ ਤੇ ਪਾਵਰਕਾਮ ਵੱਲੋਂ 31 ਮਾਰਚ 2022 ਤਕ ਇਸ ਛੋਟ ਸਬੰਧੀ ਲਿਖਤੀ ਪੱਤਰ ਜਾਰੀ ਕੀਤਾ ਗਿਆ। ਜਿਸਦੀ ਮਿਆਦ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੁੰਦੀਆਂ ਖ਼ਤਮ ਹੋ ਗਈ ਤੇ ਇਸ ਸਬੰਧੀ ਨਵਾਂ ਪੱਤਰ ਵੀ ਜਾਰੀ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ ਚੰਨੀ ਸਰਕਾਰ ਨੇ 4.19 ਰੁਪਏ ਵਾਲੀ ਦਰ 1.19 ਰੁਪਏ, 7 ਰੁਪਏ ਵਾਲੀ 4 ਰੁਪਏ ਤੇ 8.76 ਰੁਪਏ ਵਾਲੀ ਦਰ 5.76 ਰੁਪਏ ਕਰ ਦਿੱਤੀ ਸੀ। ਮਾਰਚ ਮਹੀਨੇ ਇਨ੍ਹਾਂ ਦਰਾਂ ਨਾਲ ਹੀ ਖਪਤਕਾਰਾਂ ਕੋਲ ਬਿੱਲ ਪੁੱਜੇ ਹਨ ਪਰ ਅਗਲੇ ਮਹੀਨਿਆਂ ਵਿਚ ਵੀ ਇਹ ਛੋਟ ਜਾਰੀ ਰਹਿਣ ਬਾਰੇ ਲਿਖਤੀ ਪੱਤਰ ਜਾਰੀ ਨਾ ਹੋਣ ਕਾਰਨ ਦੁਚਿੱਤੀ ਬਣੀ ਹੋਈ ਹੈ।

ਇਸੇ ਤਰ੍ਹਾਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਇੱਕ ਕਿਲੋਵਾਟ ਲੋਡ ਤੱਕ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਦਿੱਤੀ ਜਾਵੇ, ਖੇਤੀਬਾੜੀ ਸੈਕਟਰ ਨੂੰ ਪੂਰੀ ਤਰ੍ਹਾਂ ਮੁਫ਼ਤ ਸਪਲਾਈ ਦਿੱਤੀ ਜਾਵੇ ਅਤੇ ਐਸ.ਸੀ., ਬੀ.ਸੀ., ਗੈਰ-ਐਸ.ਸੀ. ਬੀ.ਪੀ.ਐਲ ਖਪਤਕਾਰ ਨੂੰ ਇੱਕ ਕਿਲੋਵਾਟ ਲੋਡ ਤੱਕ ਪ੍ਰਤੀ ਮਹੀਨਾ 200 ਯੂਨਿਟ ਬਿਜਲੀ ਦਿੱਤੇ ਜਾਣ ਦੀ ਸਕੀਮ ਜਾਰੀ ਰਹੇਗੀ।

Share This :

Leave a Reply