60 ਸਾਲ ਪੁਰਾਣਾ ਸੁਪਨਾ ਹੋਵੇਗਾ ਪੂਰਾ, 82 ਸਾਲ ਦੀ ਉਮਰ ‘ਚ ਪੁਲਾਡ਼ ਦੀ ਸੈਰ ਕਰੇਗੀ ਵਾਲੀ ਫੰਕ

ਵਾਸ਼ਿੰਗਟਨ(ਮੀਡੀਆ ਬਿਊਰੋ) : ਐਮਾਜ਼ੋਨ ਦੇ ਮਾਲਕ ਜੈਫ ਬੇਜੋਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨਾਲ ਵਾਲੀ ਫੰਕ ਵੀ ਇਨਸਾਨਾਂ ਨੂੰ ਲੈ ਕੇ ਜਾ ਰਹੀ ਬਲੂ ਓਰਿਜਿਨ ਦੀ ਪਹਿਲੀ ਸਪੇਸਫਲਾਈਟ ਵਿਚ ਜਾਵੇਗੀ। ਸਾਲ 1961 ਵਿਚ ਅਮਰੀਕੀ ਸਪੇਸ ਏਜੰਸੀ ਨਾਸਾ ਨੇ ਇਕ ਐਸਟ੍ਰੋਨਾਟ ਪ੍ਰੋਗਰਾਮ ਤਿਆਰ ਕੀਤਾ ਸੀ ਅਤੇ ਇਸ ਲਈ 13 ਔਰਤਾਂ ਨੂੰ ਚੁਣਿਆ ਸੀ ਤੇ ਉਨ੍ਹਾਂ ਨੂੰ ਟ੍ਰੇਨਿੰਗ ਵੀ ਦਿੱਤੀ ਸੀ। ਇਨ੍ਹਾਂ 13 ਔਰਤਾਂ ਵਿਚ ਵਾਲੀ ਫੰਕ ਵੀ ਸ਼ਾਮਲ ਸੀ ਅਤੇ ਉਹ ਇਸ ਪ੍ਰੋਗਰਾਮ ਦੀ ਸਭ ਤੋਂ ਨੌਜਵਾਨ ਮੈਂਬਰ ਸੀ। ਹਾਲਾਂਕਿ ਉਸ ਦੌਰਾਨ ਫੰਕ ਸਪੇਸ ਨਹੀਂ ਜਾ ਸਕੀ ਸੀ ਪਰ ਹੁਣ 60 ਸਾਲ ਬਾਅਦ 82 ਸਾਲ ਦੀ ਉਮਰ ਵਿਚ ਫੰਕ ਪੁਲਾਡ਼ ਵਿਚ ਜਾਵੇਗੀ ਅਤੇ ਉਹ ਇਹ ਕਾਮਯਾਬੀ ਹਾਸਲ ਕਰਨ ਵਾਲੀ ਸਭ ਤੋਂ ਜ਼ਿਆਦਾ ਉਮਰ ਦੀ ਸ਼ਖ਼ਸ ਹੋਵੇਗੀ।

ਇਹ ਫਲਾਈਟ 20 ਜੁਲਾਈ ਨੂੰ ਜਾਵੇਗੀ। ਇਸ ਦੌਰਾਨ ਬੇਜੋਸ ਦੇ ਭਰਾ ਮਾਰਕ ਅਤੇ ਇਥ ਹੋਰ ਸ਼ਖ਼ਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਉਸ ਦੇ ਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ। ਇਹ ਫਲਾਈਟ 1969 ਵਿਚ ਨੀਲ ਆਰਮਸਟ੍ਰਾਂਗ ਅਤੇ ਬਜ ਏਲਡ੍ਰਿਨ ਦੇ ਅਪੋਲੋ 11 ਮਿਸ਼ਨ ਦੀ ਲੈਂਡਿੰਗ ਦੀ ਵਰ੍ਹੇਗੰਢ ’ਤੇ ਹੋਵੇਗੀ। ਫੰਕ ਨੇ ਕੰਪਨੀ ਦੀ ਵੈਬਸਾਈਟ ’ਤੇ ਪੋਸਟ ਕੀਤੇ ਗਏ ਇਕ ਵੀਡੀਓ ਇੰਟਰਵਿਊ ਵਿਚ ਕਿਹਾ,‘ਮੈਂ ਨਹੀਂ ਸੋਚਿਆ ਸੀ ਕਿ ਮੈਂ ਕਦੇ ਪੁਲਾਡ਼ ’ਤੇ ਜਾ ਸਕਾਂਗੀ।’

Share This :

Leave a Reply