ਸੋਮਵਾਰ ਨੂੰ 419 ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੀ ਹੋਵੇਗੀ ਜਾਂਚ

ਐੱਸਏਐੱਸ ਨਗਰ, ਮੀਡੀਆ ਬਿਊਰੋ:

ਨਿੱਜੀ ਸਕੂਲਾਂ ’ਤੇ ਫ਼ੀਸ ਢਾਂਚੇ ਦੀ ਪਡ਼ਤਾਲ ਕਰਨ ਲਈ ਬਣਾਈਆਂ ਟੀਮਾਂ ਸ਼ਨਿੱਚਰਵਾਰ ਤੋਂ ਕੰਮ ਸ਼ੁਰੂ ਨਹੀਂ ਕਰ ਸਕਣਗੀਆਂ,ਪਤਾ ਚੱਲਿਆ ਹੈ ਕਿ ਸ਼ਨਿੱਚਰਵਾਰ ਨੂੰ ਸਰਕਾਰੀ ਛੁੱਟੀ ਹੈ ਤੇ ਅਗਲਾ ਦਿਨ ਐਤਵਾਰ ਹੋਣ ਕਰ ਕੇ ਜਾਂਚ-ਪਡ਼ਤਾਲ ਦਾ ਕੰਮ ਦੋ ਦਿਨ ਅੱਗੇ ਪੈ ਗਿਆ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਹੁਣ ਸੋਮਵਾਰ ਤੋਂ ਹੀ ਆਰੰਭ ਹੋ ਸਕੇਗਾ। ਬੇਸ਼ੱਕ ਪੰਜਾਬ ਸਰਕਾਰ ਇਸ ਕੰਮ ਨੂੰ ਪਾਰਦਰਸ਼ਤਾ ਤੇ ਜਲਦੀ ਨਿਬੇਡ਼ਨ ਦੀ ਤਾਕ ’ਚ ਹੈ ਪਰ ਜੇਕਰ ਵਾਕੱਈ ਇਹ ਕੰਮ ਤੇਜ਼ੀ ਨਾਲ ਕਰਨਾ ਸੀ ਤਾਂ ਸ਼ਨਿੱਚਰਵਾਰ ਨੂੰ ਵੀ ਪਡ਼ਤਾਲੀਆ ਟੀਮਾਂ ਨੂੰ ਜਾਂਚ ਦੇ ਹੁਕਮ ਦੇਕੇ ਨਿੱਜੀ ਸਕੂਲਾਂ ਨੂੰ ਖੁਲ੍ਹੇ ਰਹਿਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਸਨ। ਦੂਜਾ ਪਹਿਲੂ ਇਹ ਵੀ ਹੈ ਕਿ ਨਿੱਜੀ ਸਕੂਲਾਂ ’ਚ ਮੌਜੂਦਾ ਫ਼ੀਸ ਪ੍ਰਣਾਲੀ ਸਮੇਤ ਹੋਰਨਾਂ ਪਹਿਲੂਆਂ ਦੀ ਜਾਂਚ ਕਰਕੇ ਹਫ਼ਤੇ ’ਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ ਕਿਉਂਕਿ ਪੱਤਰ 7 ਅਪ੍ਰੈਲ ਨੂੰ ਜਾਰੀ ਹੋਇਆ ਹੈ 14 ਜਾਂ 15 ਅਪ੍ਰੈਲ ਤਕ ਰਿਪੋਰਟਾਂ ਕਿੱਦਾਂ ਜਮ੍ਹਾਂ ਹੋਣਗੀਆਂ। ਦੱਸਣਾਂ ਬਣਦਾ ਹੈ ਕਿ ‘ਪੰਜਾਬੀ ਜਾਗਰਣ’ ਨੇ ਇਹ ਮਾਮਲਾ ਪ੍ਰਮੁੱਖਤਾ ਨਾਲ ਚੁੱਕਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਮਾਪਿਆਂ ’ਚ ਫ਼ੀਸਾਂ ’ਤੇ ਹੋ ਰਹੀ ਲੁੱਟ ਤੋਂ ਨਿਜ਼ਾਤ ਮਿਲਣ ਦੀ ਆਸ ਬੱਝੀ ਹੈ।

ਨਿੱਜੀ ਸਕੂਲ ਬਣਾ ਰਹੇ ਫ਼ੀਸਾਂ ਲਈ ਦਬਾਅ

ਅਕਾਦਮਿਕ ਸਾਲ-2022-23 ਲਈ ਨਵੀਂਆਂ ਜਮਾਤਾਂ ਦੇ ਦਾਖ਼ਲਿਆਂ ਦਾ ਕੰਮ ਲਗਭਗ ਮਕੰਮਲ ਹੋ ਗਿਆ ਹੈ ਤੇ ਹੁਣ ਮਾਪਿਆਂ ਨੇ ਹਰ-ਹੀਲੇ 10 ਅਪ੍ਰੈਲ ਤਕ ਫ਼ੀਸ ਜਮ੍ਹਾਂ ਕਰਵਾਉਣੀ ਹੈ। ਪਤਾ ਚੱਲਿਆ ਹੈ ਕਿ ਕੁੱਝ ਸਕੂਲਾਂ ਨੇ ਤਾਂ ਫ਼ੀਸਾਂ ਤੇ ਦਾਖ਼ਲਾ ਫ਼ੀਸਾਂ ਵਾਸਤੇ ਦਬਾਅ ਵੀ ਬਣਾਉਣਾਂ ਸ਼ੁਰੂ ਕੀਤਾ ਹੋਇਆ ਹੈ ਤੇ ਮਾਪੇ ਹਾਲੇ ਇਸ ਭੰਬਲ਼ਭੂਸੇ ’ਚ ਹਨ ਕਿ ਪੈਸੇ ਹੁਣੇ ਜਮ੍ਹਾਂ ਕਰਵਾਏ ਜਾਣ ਜਾਂ ਹਾਲੇ ਸਰਕਾਰ ਦੇ ਹੁਕਮਾਂ ਦਾ ਇੰਤਜ਼ਾਰ ਕੀਤਾ ਜਾਵੇ। ਜ਼ਿਆਦਾਤਰ ਬੁੱਧੀਜੀਵੀਆਂ ਦਾ ਇਹ ਕਹਿਣਾਂ ਹੈ ਕਿ ਪੰਜਾਬ ਸਰਕਾਰ ਜਾਂਚ-ਪਡ਼ਤਾਲ ਕਰਨ ਤੋਂ ਪਹਿਲਾਂ ਕਿਸੇ ਵੀ ਮਾਪੇ ਤੋਂ ਫ਼ੀਸ ਨਹੀਂ ਵਸੂਲੀ ਹੀ ਨਹੀਂ ਜਾਣੀ ਚਾਹੀਦੀ।

ਮੋਹਾਲੀ ’ਚ 419 ਸਕੂਲ,ਪਡ਼ਤਾਲੀਆ ਟੀਮ ਦੇ ਮੈਂਬਰ 17

ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਵੱਲੋਂ ਜਾਰੀ ਲਿਸਟ ਅਨੁਸਾਰ ਮੋਹਾਲੀ ’ ਕੁੱਲ 419 ਨਿੱਜੀ ਸਕੂਲ ਹਨ। ਇਨ੍ਹਾਂ ਨੂੰ ਖਰਡ਼-1,ਖਰਡ਼-2 ਅਤੇ ਖਰਡ਼-3 ਬਲਾਕਾਂ ’ਚ ਵੰਡਿਆ ਗਿਆ ਹੈ ਤੇ ਪਡ਼ਤਾਲ ਕਰਨ ਵਾਸਤੇ ਕੁੱਲ 17 ਪ੍ਰਿੰਸੀਪਲ ਤੇ ਹੈੱਡ ਮਾਸਟਰਾਂ ਦੀਆਂ ਡਿਊਟੀਆਂ ਲਗਾਈਆਂ ਹਨ। ਹੁਕਮ ਹੈ ਕਿ ਸਕੂਲਾਂ ’ਚ ਮੌਜੂਦਾ ਫ਼ੀਸਾਂ ਤੋਂ ਇਲਾਵਾ ਸਾਲਾਨਾ ਫ਼ੰਡ ਤੇ ਪਿਛਲੇ ਸਾਲ ਦੇ ਮੁਕਾਬਲੇ ਫ਼ੀਸ ’ਚ ਵਾਧੇ ਦੀ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇ। ਇਹੀ ਨਹੀਂ ਸਕੂਲਾਂ ਨੇ ਕਿੰਨੀ ਵਾਰ ਵਰਦੀਆਂ ਤੇ ਕਿਤਾਬਾਂ ਬਦਲੀਆਂ ਹਨ ਇਹ ਵੀ ਪਡ਼ਤਾਲ ਦਾ ਹਿੱਸਾ ਰੱਖਿਆ ਗਿਆ ਹੈ।

ਅਸੀਂ ਵਾਧੂ ਪ੍ਰਿੰਸੀਪਲ ਲਗਾ ਕੇ ਜਲਦ ਨਿਬੇਡ਼ਾਂਗੇ ਕੰਮ : ਸੁਸ਼ੀਲ ਨਾਥ, ਡੀਈਓ ਮੋਹਾਲੀ

ਅਸੀਂ 7 ਅਪ੍ਰੈਲ ਨੂੰ ਫ਼ੀਸਾਂ ਦੇ ਵੇਰਵਿਆਂ ਸਮੇਤ ਕੁੱਝ ਹੋਰ ਮਾਪਦੰਡ ਜਾਂਚ ਕਰਨ ਲਈ ਪੱਤਰ ਜਾਰੀ ਕੀਤਾ ਸੀ। ਪ੍ਰਿੰਸੀਪਲ,ਬੀਪੀਓ ਅਤੇ ਹੈੱਡਮਾਸਟਰ ਪੱਧਰ ਦੇ ਅਧਿਕਾਰੀ ਇਸ ਟੀਮ ’ਚ ਸ਼ਾਮਲ ਹਨ। ਹੁਣ ਸ਼ਨਿੱਚਰ ਤੇ ਐਤਵਾਰ ਦੀਆਂ ਸਰਕਾਰੀ ਛੁੱਟੀਆਂ ਹੋਣ ਕਰਕੇ ਕੰਮ ਨਹੀਂ ਹੋ ਸਕੇਗਾ ਜਿਸ ਕਰਕੇ ਸਾਡੀ ਮਜ਼ਬੂਰੀ ਹੈ ਕਿ ਪਡ਼ਤਾਲ ਦਾ ਕੰਮ ਸੋਮਵਾਰ ਤੋਂ ਹੀ ਆਰੰਭ ਹੋਵੇਗਾ। ਅਸੀਂ ਇਨ੍ਹਾਂ ਅਧਿਕਾਰੀਆਂ ਦੇ ਨਾਲ ਲੋਕਲ ਪ੍ਰਿੰਸੀਪਲ ਤੇ ਹੈੱਡਮਾਸਟਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਹਨ ਤਾਂ ਜੋ ਕੰਮ ਜਲਦੀ ਨਿਬਡ਼ ਜਾਵੇ। ਮੇਰੇ ਕੋਲ ਡੀਈਓ ਫਤਿਹਗਡ਼੍ਹ ਸਾਹਿਬ ਦਾ ਵੀ ਚਾਰਜ ਹੈ ਤੇ ਸੋਮਵਾਰ ਨੂੰ ਫ਼ਤਿਹਗਡ਼੍ਹ ਸਾਹਿਬ ਵਿਖੇ ਵੀ ਮੀਟਿੰਗ ਰੱਖੀ ਗਈ ਹੈ ਤਾਂ ਜੋ ਸਰਕਾਰ ਵੱਲੋਂ ਸ਼ੁਰੂ ਕੀਤਾ ਕੰਮ ਜਲਦ ਨਿਬਡ਼ ਸਕੇ। ਜਿੱਥੋਂ ਤਕ ਨਿੱਜੀ ਸਕੂਲਾਂ ਵੱਲੋਂ ਜ਼ਿਆਦਾ ਫ਼ੀਸਾਂ ਵਸੂਲਣ ਦਾ ਸਵਾਲ ਹੈ ਸਰਕਾਰ ਜਲਦ ਨੋਟੀਫ਼ੀਕੇਸ਼ਨ ਕਰਨ ਜਾ ਰਹੀ ਹੈ ਕੋਈ ਵੀ ਸਕੂਲ ਪਿਛਲੇ ਸਾਲ ਤੋਂ ਜ਼ਿਆਦਾ ਫ਼ੀਸਾਂ ਨਹੀਂ ਵਸੂਲ ਸਕੇਗਾ।

ਜਦੋਂ ਤਕ ਪਡ਼ਤਾਲੀਆ ਟੀਮਾਂ ਦਾ ਆਪਣਾ ਕੰਮ ਸ਼ੁਰੂ ਨਹੀਂ ਕਰਦੀਆਂ ਜ਼ਿਲ੍ਹੇ ਦੇ ਕਿਸੇ ਵੀ ਵਿਅਕਤੀ ਫ਼ੀਸ ਜਮ੍ਹਾਂ ਨਹੀਂ ਕਰਵਾਉਣੀ ਚਾਹੀਦੀ। ਪੰਜਾਬ ਸਰਕਾਰ ਨੇ ਬਹੁਤ ਵਧੀਆ ਫ਼ੈਸਲਾ ਲਿਆ ਹੈ ਇਸ ਲਈ ਪਾਰਦਰਸ਼ਤਾ ਨਾਲ ਲਾਗੂ ਤਾਂ ਹੀ ਹੋ ਸਕੇਗਾ ਜੇਕਰ ਅਸੀਂ ਸਾਰੇ ਸਾਥ ਦੇਵਾਂਗੇ। ਇਹ ਵੀ ਹੋ ਸਕਦਾ ਹੈ ਕਿ ਕੁੱਝ ਸਕੂਲਾਂ ਨੇ ਪਹਿਲਾਂ ਹੀ ਫ਼ੀਸਾਂ ਵਸੂਲ ਲਈਆਂ ਹੋਣ ਸਾਡੀ ਮੰਗ ਹੈ ਕਿ ਜੇਕਰ ਇਨ੍ਹਾਂ ਨੇ ਪਿਛਲੇ ਸਾਲਾਂ ਨਾਲੋਂ ਵਾਧੂ ਫ਼ੀਸਾਂ ਲਈਆਂ ਲਈਆਂ ਹਨ ਤਾਂ ਅਗਲੇ ਮਹੀਨੇ ’ਚ ਅਡਜਸਟ ਕਰਵਾਈਆਂ ਜਾਣ ਨਹੀਂ ਤਾਂ ਮਾਪਿਆਂ ਨੂੰ ਵਾਪਸ ਕੀਤੀਆਂ ਜਾਣ।

Share This :

Leave a Reply