ਜਾਣੋ ਕਿਹੋ ਜਿਹਾ ਰਹੇਗਾ ਮੌਸਮ
ਚੰਡੀਗੜ੍ਹ, ਮੀਡੀਆ ਬਿਊਰੋ:
ਮੌਸਮ ਵਿਭਾਗ ਦੀ ਭਵਿੱਖਬਾਣੀ ਗਲਤ ਸਾਬਤ ਹੋ ਰਹੀ ਹੈ। ਕਿਉਂਕਿ ਵਿਭਾਗ ਨੇ ਬੀਤੇ ਕਲ੍ਹ ਬਾਰਿਸ਼ ਦੇ ਆਸਾਰ ਦੱਸੇ ਸੀ ਪਰ ਬਾਰਿਸ਼ ਨਹੀਂ ਹੋਈ। ਹਾਲਾਂਕਿ ਦਿਨ ਭਰ ਮੌਸਮ ਖਰਾਬ ਰਿਹਾ। ਸ਼ਾਮ ਨੂੰ ਹਲਕੀ ਬੂੰਦਾ- ਬਾਂਦੀ ਹੋਈ ਜਿਸ ਨਾਲ ਮੌਸਮ ‘ਚ ਫਿਰ ਤੋਂ ਠੰਢਕ ਆ ਗਈ ਹੈ।
ਜ਼ਿਕਰਯੋਗ ਹੈ ਕਿ ਅੱਜ ਤੋਂ ਸ਼੍ਰੀਲੰਕਾ ਤੇ ਭਾਰਤ ‘ਚ ਮੋਹਾਲੀ ਟੈਸਟ ਮੈਚ ਸ਼ੁਰੂ ਹੋਣ ਜਾ ਰਿਹਾ ਹੈ।ਅਜਿਹੇ ‘ਚ ਕਿ੍ਰਕਟ ਪ੍ਰੇਮੀ ਵੀ ਬਾਰਿਸ਼ ਨਹੀਂ ਚਾਹੁੰਦੇ ਹਨ। ਇਸ ਲਈ ਸ਼ਹਿਰ ਦੇ ਲੋਕਾਂ ਨੇ ਟਿਕਟ ਤਕ ਖਰੀਦ ਲਈ ਹੈ।
ਮੌਸਮ ਵਿਭਾਗ ਅਨੁਸਾਰ ਸ਼ਹਿਰ ‘ਚ ਮੌਸਮ ਮਿਲਿਆ -ਜੁਲਿਆ ਰਹੇਗਾ। ਸਵੇਰ ਨੂੰ ਆਸਮਾਨ ‘ਚ ਬੱਦਲ ਛਾਏ ਹੋਏ ਹਨ। ਸ਼ਨਿਚਰਵਾਰ ਤੋਂ ਫਿਰ ਤੋਂ ਮੌਸਮ ‘ਚ ਬਦਲਾਅ ਆਏਗਾ ਤੋ ਅਗਲੇ ਤਿੰਨ ਦਿਨ ਤਕ ਬਾਰਿਸ਼ ਦੇ ਆਸਾਰ ਹਨ। ਵਿਭਾਗ ਅਨੁਸਾਰ ਅਜੇ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ ਮਿਲਣ ਵਾਲੀ ਤੇ ਸਵੇਰ ਸ਼ਾਮ ਠੰਢ ਬਰਕਰਾਰ ਰਹੇਗੀ।
ਮੌਸਮ ‘ਚ ਬਦਲਾਅ ਕਾਰਨ 35 ਕਿਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। 5 ਮਾਰਚ ਤਕ ਸ਼ਹਿਰ ‘ਚ ਹਵਾਵਾਂ ਚਲਣਗੀਆਂ।
ਅੱਜ ਸ਼ਹਿਰ ‘ਚ ਹਲਕੇ ਬੱਦਲਾਂ ‘ਚ ਧੁੱਪ ਨਿਕਲੇਗੀ ਤੇ ਵਧ ਤੋਂ ਵਧ ਤਾਪਮਾਨ 26 ਤੇ ਘਟ ਤੋਂ ਘਟ ਤਾਪਮਾਨ 12 ਡਿਗਰੀ ਰਹੇਗਾ।