ਸਿੱਖਿਆ ਮੰਤਰੀ ਦੀ ਬਰਨਾਲਾ ਕੋਠੀ ਅੱਗੇ ਅਧਿਆਪਕਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਹੈ

ਬਰਨਾਲਾ, ਮੀਡੀਆ ਬਿਊਰੋ: ਡੈਪੂਟੇਸ਼ਨ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਈਟੀਟੀ ਅਧਿਆਪਕਾਂ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਤੇ ਦੂਜੇ ਦਿਨ ਵੀ ਧਰਨਾ ਲਗਾਤਾਰ ਜਾਰੀ ਰਿਹਾ। ਸੋਮਵਾਰ ਦਿਨ ਚਡ਼੍ਹਦੇ ਹੀ ਜਿਥੇ ਬਰਨਾਲਾ ਪੁਲਸ ਵੱਲੋਂ ਇਸ ਧਰਨੇ ਨੂੰ ਖਦੇੜਨ ਦੀ ਨੀਅਤ ਨਾਲ ਪਰਚੇ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਤਿਉਂ ਹੀ ਅਧਿਆਪਕ ਗੁੱਸੇ ਵਿੱਚ ਭੜਕ ਗਏ, ਤੇ ਉਨ੍ਹਾਂ ਨੇ ਸਰਕਾਰ, ਸਿੱਖਿਆ ਮੰਤਰੀ ਤੇ ਬਰਨਾਲਾ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਬਰਨਾਲਾ ਪੁਲਿਸ ਦੇ ਡੀਐਸਪੀ ਰਾਜੇਸ਼ ਕੁਮਾਰ ਸਨੇਹੀ ਡੀਐੱਸਪੀ ਕੁਲਦੀਪ ਸਿੰਘ ਡੀ ਐੱਸ ਪੀ ਆਰ ਐਸ ਰੰਧਾਵਾ ਤੇ ਥਾਣਾ ਸਿਟੀ ਟੂ ਦੇ ਐਸਐਚਓ ਮਨੀਸ਼ ਕੁਮਾਰ ਜਿੱਥੇ ਭਾਰੀ ਪੁਲਸ ਪਾਰਟੀ ਸਮੇਤ ਅਧਿਆਪਕਾਂ ਨੂੰ ਸ਼ਾਂਤ ਕਰਨ ਲੱਗੇ ਉਥੇ ਹੀ ਤਹਿਸੀਲਦਾਰ ਸੰਦੀਪ ਕੁਮਾਰ ਨੇ ਪੁੱਜ ਕੇ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਪਰ ਸਿੱਖਿਆ ਮੰਤਰੀ ਦੇ ਘਰ ਦੀ ਚਹੁੰ ਪਾਸੇ ਕੀਤੀ ਗਈ ਬੈਰੀਗੇਟ ਖ਼ਿਲਾਫ਼ ਵੀ ਅਧਿਆਪਕ ਰੋਸ ਜ਼ਾਹਿਰ ਕਰ ਰਹੇ ਹਨ ਕਈ ਅਧਿਆਪਕਾਵਾਂ ਨੇ ਆਪਣੇ ਛੋਟੇ ਬੱਚਿਆਂ ਨੂੰ ਮੋਢੇ ‘ਤੇ ਬਿਠਾ ਕੇ ਧਰਨੇ ‘ਚ ਸ਼ਮੂਲੀਅਤ ਕਰਦਿਆਂ ਸਰਕਾਰ ਸਿੱਖਿਆ ਮੰਤਰੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

Share This :

Leave a Reply