ਖੰਨਾ (ਪਰਮਜੀਤ ਸਿੰਘ ਧੀਮਾਨ)- ਛੇਵੇਂ ਤਨਖਾਹ ਕਮਿਸ਼ਨ ’ਚ ਐਨ.ਪੀ.ਏ ਕਟੌਤੀ ਕਾਰਨ ਖਿਲਾਫ਼ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਸਰਕਾਰੀ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਓ.ਪੀ.ਡੀ ਚਲਾਈ ਗਈ। ਐਸੋਸ਼ੀਏਸ਼ਨ ਨੇ ਆਪਣੇ ਨਾਂਅ ਦੀਆਂ ਪਰਚੀਆਂ ਛਪਵਾਈਆਂ ਤੇ ਇਨ੍ਹਾਂ ’ਤੇ ਹੀ ਮਰੀਜ਼ਾਂ ਨੂੰ ਦਵਾਈਆਂ ਲਿਖ ਕੇ ਦਿੱਤੀਆਂ। ਇਸ ਮੌਕੇ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਦਫ਼ਤਰੀ ਕੰਮਾਂ ਦਾ ਬਾਈਕਾਟ ਕੀਤਾ ਗਿਆ, ਪ੍ਰਤੂੰ ਮਰੀਜ਼ਾਂ ਨੂੰ ਸਹੂਲਤਾਂ ਦੇਣ ਲਈ ਹਸਪਤਾਲ ਦੇ ਬਾਹਰ ਓਪੀਡੀ ਚਲਾਈ ਗਈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਡਾਕਟਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 19 ਜੁਲਾਈ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਅਰੰਭ ਕੀਤੀ ਜਾਵੇਗੀ, ਜਿਸ ਦੇ ਨੁਕਸਾਨ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਇਸ ਮੌਕੇ ਡਾ. ਹਰਵਿੰਦਰ ਸਿੰਘ, ਡਾ. ਹਰੀਸ਼, ਡਾ. ਰਾਘਵ ਅਗਰਵਾਲ, ਡਾ. ਗੁਰਪ੍ਰੀਤ ਸਿੰਘ, ਡਾ. ਇੰਦਰ, ਡਾ. ਜਤਿਨ, ਡਾ. ਕਨਿਕਾ, ਡਾ. ਹਰਲੀਨ ਕੌਰ, ਡਾ. ਨੀਰੂ ਸਿਆਲ, ਡਾ. ਰਜਨੀਤ ਬੈਂਸ, ਡਾ. ਅਮਨਦੀਪ ਕੌਰ ਆਦਿ ਹਾਜ਼ਰ ਸਨ।