ਚੰਡੀਗੜ੍ਹ (ਮੀਡੀਆ ਬਿਊਰੋ) : ਸਰਬੀਆ ਤੋਂ ਇੱਥੇ ਅੱਜ ਸਵੇਰੇ ਪੁੱਜਣ ਵਾਲੀ ਸਪਾਈਸ ਜੈੱਟ ਦੀ ਉਡਾਣ ਦੇ ਰੱਦ ਹੋਣ ਕਾਰਣ ਇਸ ਉਡਾਣ ਰਾਹੀਂ ਇੱਥੇ ਪੁੱਜਣ ਵਾਲੇ ਅਤੇ ਇੱਥੋਂ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਭਾਰੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸਰਬੀਆ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਵਾਲੀ ਸਪਾਈਸ ਜੈੱਟ ਦੀ ਉਡਾਣ ਰੱਦ ਹੋ ਗਈ।ਜਿਸ ‘ਚ ਇੱਥੋਂ ਸਫਰ ਕਰਕੇ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਭਾਰੀ ਖੱਜਲ-ਖੁਆਰ ਹੋਣਾ ਪਿਆ ਅਤੇ ਘਰਾਂ ਵਾਪਸ ਪਰਤਨਾ ਪਿਆ।ਕਈ ਯਾਤਰੀ ਉਕਤ ਹਵਾਈ ਕੰਪਨੀ ਕੋਲ ਹੋਟਲ ‘ਚ ਰਿਹਾਇਸ਼ ਮੰਗ ਰਹੇ ਸਨ ਪਰ ਸਪਾਈਸ ਜੈੱਟ ਵੱਲੋਂ ਇਨਕਾਰ ਕਰਦਿਆਂ ਘਰਾਂ ਨੂੰ ਵਾਪਸ ਭੇਜ ਦਿੱਤਾ ਅਤੇ ਅਗਲੇ ਸੁਨੇਹੇ ਦਾ ਇੰਤਜ਼ਾਰ ਕਰਨ ਕਰਨ ਲਈ ਕਿਹਾ ਗਿਆ।
2021-12-25