ਕੋਟਕਪੂਰਾ, ਮੀਡੀਆ ਬਿਊਰੋ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗਊ ਦੀ ਪੂਛ ਨਾਲ ਪੱਗ ਛੁਹਾਉਣ ਤੇ ਅਸ਼ੀਰਵਾਦ ਲੈਣ ਤੋਂ ਪੈਦਾ ਹੋਏ ਵਿਵਾਦ ਬਾਰੇ ਸਿੱਖ ਜਗਤ ਤੋਂ ਮਾਫ਼ੀ ਮੰਗੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਮਾਫ਼ੀਨਾਮੇ ਵਿੱਚ ਉਨ੍ਹਾਂ ਜਥੇਦਾਰ ਅਕਾਲ ਤਖ਼ਤ ਨੂੰ ਲਿਖੇ ਇਕ ਖ਼ਤ ਵਿਚ ਕਿਹਾ ਹੈ ਕਿ “ਪੰਥ ਬਖ਼ਸ਼ਣਹਾਰ ਹੈ, ਮੈਨੂੰ ਨਿਗੂਣੇ ਨੂੰ ਬਖ਼ਸ਼ਣ ਦੀ ਕਿਰਪਾਲਤਾ ਕਰੋ।”
ਸੰਧਵਾ ਅੱਜ ਦਰਬਾਰ ਸਾਹਿਬ ਨਤਮਸਤਕ ਹੋਏ ਸੀ . ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਫੇਸਬੁਕ ‘ਤੇ ਇਕ ਫ਼ੋਟੋ ਸਮੇਤ ਪੋਸਟ ਪਾਈ ਅਤੇ ਇਕ ਸਲੋਕ ਲਿਖਿਆ ਕਿ
ਸਲੋਕੁ।।
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ।।
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ।।੧।।