ਸੈਨਹੋਜ਼ੇ (ਹੁਸਨ ਲੜੋਆ ਬੰਗਾ)-ਸੈਨਹੋਜ਼ੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਗੁਰੂ ਘਰ ਦੇ ਕੁਝ ਸਟਾਫ਼ ਮੈਂਬਰ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਗਏ ਹਨ। ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਗੁਰੂ ਘਰ ਆਉਣ ਦੀ ਖੇਚਲ ਨਾ ਕਰਨ ਤੇ ਘਰ ਵਿਚ ਹੀ ਗੁਰਦੁਆਰੇ ਦੀ ਐਪ ਉਪਰ ਗੁਰਬਾਣੀ ਦਾ ਆਨੰਦ ਮਾਣਨ। ਕਮੇਟੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਲੰਘੇ ਸ਼ੁੱਕਰਵਾਰ ਸਾਹਮਣੇ ਆਇਆ ਸੀ ।
ਪ੍ਰਭਾਵਿਤ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੀ ਤੇ ਉਸ ਦੇ ਸੰਪਰਕ ਵਿਚ ਆਏ ਹੋਰਨਾਂ ਨੂੰ ਇਕਾਂਤਾਵਾਸ ਵਿਚ ਭੇਜ ਦਿੱਤਾ ਗਿਆ ਹੈ। ਸਮੁੱਚੇ ਗੁਰਦੁਆਰਾ ਨੂੰ ਸੈਨੇਟਾਈਜ਼ ਕੀਤਾ ਗਿਆ ਪਰ ਸੋਮਵਾਰ ਤੋਂ ਬੁੱਧਵਾਰ ਤੱਕ ਸਮੁੱਚੇ ਸਟਾਫ਼ ਦੇ ਕੋਰੋਨਾਵਾਇਰਸ ਟੈਸਟ ਲਏ ਗਏ ਤੇ ਬਦਕਿਸਮਤੀ ਨਾਲ ਕੁਝ ਹੋਰ ਮੈਂਬਰ ਪਾਜ਼ਟਿਵ ਪਾਏ ਗਏ ਹਨ। ਕਮੇਟੀ ਅਨੁਸਾਰ ਅਗਲੇ ਨੋਟਿਸ ਤੱਕ ਗੁਰੂ ਘਰ ਬੰਦ ਕਰ ਦਿੱਤਾ ਗਿਆ ਹੈ।ਇਸੇ ਤਰਾਂ ਹੀ ਗੁਰਦੁਆਰਾ ਗੁਰਮਤ ਪ੍ਕਾਸ਼ ਮਨਟੀਕਾ ਤੇ ਕੁਝ ਹੋਰ ਗੁਰਦੁਆਰਾ ਸਹਿਬਾਨਾਂ ਵਲੋਂ ਵੀ ਸੰਗਤਾਂ ਨੂੰ ਘਰੇ ਰਹਿਣ ਦੀਆਂ ਬੇਨਤੀਆਂ ਕੀਤੀਆਂ ਗਈਆਂ ਹਨ ਜਿਸਨੇ ਮੱਥਾ ਟੇਕਣ ਆਉਣਾ ਹੈ ਕੈਲੀਫੋਰਨੀਆ ਸਟੇਟ ਦੇ ਹੁਕਮਾਂ ਮੁਤਾਬਕ ਉਹ ਮਾਸਕ ਲਗਾ ਕੇ ਆਉਣ।