ਕਾਰਪੋਰੇਟ ਘਰਾਣਿਆਂ ਦੀ ਗ਼ੁੁਲਾਮੀ ਕਬੂਲ ਨਹੀਂ

ਚੰਡੀਗੜ੍ਹ (ਮੀਡੀਆ ਬਿਊਰੋ) ਪਿੰਡ ਐਤੀਆਣਾ ਵਿਖੇ ਕਿਸਾਨ ਮੋਰਚੇ ਦੀਆਂ ਸ਼ਹੀਦ ਬੀਬੀ ਚੰਦ ਕੌਰ ਅਤੇ ਬਚਨ ਕੌਰ ਨੂੰ ਸੰਯੁੁਕਤ ਕਿਸਾਨ ਮੋਰਚਾ ਨਾਰੀ ਸ਼ਕਤੀ ਜਥਾ ਸੁੁਧਾਰ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਐਲਾਨ ਕੀਤਾ ਕਿ ‘ਲੰਬੇ ਘੋਲ ਅਤੇ ਹਰ ਤਰਾਂ੍ਹ ਦੀ ਕੁੁਰਬਾਨੀ ਲਈ ਘਰਾਂ ਤੋਂ ਨਿਕਲੇ ਹਾਂ, ਪਰ ਕਾਰਪੋਰੇਟ ਘਰਾਣਿਆਂ ਦੀ ਗ਼ੁੁਲਾਮੀ ਕਿਸੇ ਸੂਰਤ ਵਿਚ ਕਬੂਲ ਨਹੀਂ ਕਰਾਂਗੇ’।

ਆਗੂ ਬੀਬੀਆਂ ਨੇ ਕੇਂਦਰ ਸਰਕਾਰ ਦੀ ਹਕੂਮਤ ਨੂੰ ਲਲਕਾਰਦਿਆਂ ਕਿਹਾ ਕਿ ਸਰਕਾਰ ਦੇ ਹਰ ਜਬਰ ਜ਼ੁੁਲਮ ਦਾ ਮੁੁਕਾਬਲਾ ਇਕਜੁੱਟਤਾ ਅਤੇ ਸਬਰ ਨਾਲ ਕਰਾਂਗੇ, ਪਰ ਕਾਨੂੰਨਾਂ ਵਾਪਸੀ ਤਕ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਆਗੂਆਂ ਨੇ ਐਲਾਨ ਕੀਤਾ ਕਿ ਸੰਯੁੁਕਤ ਕਿਸਾਨ ਮੋਰਚੇ ਦੇ ਸੱਦੇ ਅਨੁੁਸਾਰ 27 ਸਤੰਬਰ ਦਾ ਭਾਰਤ ਬੰਦ ਮੋਦੀ ਸਰਕਾਰ ਦੀਆਂ ਜੜਾਂ੍ਹ ਹਿਲਾ ਦੇਵੇਗਾ।

ਪਿੰਡ ਸੁੁਧਾਰ ਤੋਂ ਵਰਦੇ ਮੀਂਹ ਵਿਚ ਨਾਰੀ ਸ਼ਕਤੀ ਜਥੇ ਦੀ ਅਗਵਾਈ ਇੰਦਰਜੀਤ ਕੌਰ ਗਿੱਲ, ਜਰਨੈਲ ਗਿੱਲ, ਮਹਿੰਦਰ ਕੌਰ ਗਿੱਲ ਅਤੇ ਮਨਦੀਪ ਕੌਰ ਗਿੱਲ ਦੀ ਅਗਵਾਈ ‘ਚ ਨਾਅਰੇਬਾਜ਼ੀ ਕਰਦਾ ਪਿੰਡ ਐਤੀਆਣਾ ਦੇ ਖੰਘੂੜਿਆਂ ਦੇ ਦਰਵਾਜ਼ੇ ਪੁੱਜਾ ਜਿੱਥੇ ਸਰਪੰਚ ਲਖਵੀਰ ਸਿੰਘ, ਸਾਬਕਾ ਸਰਪੰਚ ਗੁੁਰਮੀਤ ਸਿੰਘ ਗਿੱਲ, ਸੁੁਖਮਿੰਦਰ ਕੌਰ, ਕੁੁਲਦੀਪ ਕੌਰ, ਪਰਮਜੀਤ ਕੌਰ ਅਤੇ ਗਿਆਨ ਕੌਰ ਪੰਚਾਇਤ ਮੈਂਬਰਾਂ ਅਤੇ ਵੱਡੀ ਗਿਣਤੀ ਅੌਰਤਾਂ ਨੇ ਜ਼ੋਰਦਾਰ ਸਵਾਗਤ ਕੀਤਾ।

Share This :

Leave a Reply