ਹੁਨਰ ਦੀ ਕੋਈ ਉਮਰ ਨਹੀਂ ਹੁੰਦੀ: ਪਰਗਟ ਸਿੰਘ

ਚੰਡੀਗੜ੍ਹ ਮੀਡੀਆ (ਬਿਊਰੋ) ਹੁਨਰ ਦੀ ਕੋਈ ਉਮਰ ਨਹੀਂ ਹੁੰਦੀ।ਇਹ ਇੱਕ ਵਿਅਕਤੀ ਦੇ ਅੰਦਰੋਂ ਪੈਦਾ ਹੁੰਦਾ ਹੈ ਅਤੇ ਸਖਤ ਮਿਹਨਤ ਨਾਲ ਇਸ ਵਿੱਚ ਨਿਖਾਰ ਆਉਂਦਾ ਰਹਿੰਦਾ ਹੈ। ਅਜਿਹੀ ਇੱਕ ਮਿਸਾਲ ਖੁਸੀ ਸਰਮਾ ਨੇ ਕਾਇਮ ਕੀਤੀ ਹੈ ਜਿਸ ਨੇ ’ਦਿ ਮਿਸਿੰਗ ਪ੍ਰੋਫੇਸੀ- ਰਾਈਜ ਆਫ ਦਿ ਬਲੂ ਫੀਨਿਕਸ’ ਨਾਮ ਦੀ ਇੱਕ ਕਿਤਾਬ ਲਿਖੀ ਹੈ। ਨੌਜਵਾਨ ਲੇਖਿਕਾ, ਖੁਸੀ ਸਰਮਾ ਦੁਆਰਾ ਲਿਖੀ ਗਈ ‘ਦਿ ਮਿਸਿੰਗ ਪ੍ਰੋਫੇਸੀ- ਰਾਈਜ ਆੱਫ ਦਾ ਬਲੂ ਫੀਨਿਕਸ’ ਨਾਮ ਦੀ ਕਿਤਾਬ ਅੱਜਇੱਥੇ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਸਿੱਖਿਆ, ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਵੱਲੋਂ ਰਿਲੀਜ ਕੀਤੀ ਗਈ। ਸ ਪਰਗਟ ਸਿੰਘ ਨੇ ਕਿਹਾ ਕਿ ਜਿੰਨਾ ਬਦਲਾਅ 100 ਸਾਲਾਂ ਵਿੱਚ ਨਹੀਂ ਆਇਆ, ਉਨਾ ਪਿਛਲੇ 15-20 ਸਾਲਾਂ ਵਿੱਚ ਹੋਇਆ।ਉਨਾਂ ਕਿਹਾ ਕਿ ਅੱਜ ਦੇ ਬੱਚੇ ਬਹੁਤ ਹੁਨਰਮੰਦ ਹੈ ਜਿਸ ਦੀ ਉਦਾਹਰਨ ਨੌਜਵਾਨ ਲੇਖਿਕਾ ਖੁਸੀ ਹੈ। ਖੁਸੀ ਸਰਮਾ ਕਾਰਮਲ ਕਾਨਵੈਂਟ ਸਕੂਲ, ਚੰਡੀਗੜ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ।

ਖੁਸੀ ਸਰਮਾ ਸਕੁਐਸ ਵਿੱਚ ਦੋ ਵਾਰ ਰਾਸਟਰੀ ਮੈਡਲ ਜੇਤੂ ਹੈ। ਉਹ ਇੱਕ ਪਿਆਨੋਵਾਦਕ ਹੈ ਅਤੇ ਇੱਕ ਕੱਥਕ ਡਾਂਸਰ ਵੀ ਹੈ, ਉਸਨੇ ਇਸ ਭਾਰਤੀ ਕਲਾਸੀਕਲ ਨਾਚ ਰੂਪ ਵਿੱਚ ਕੁਝ ਪ੍ਰਦਰਸਨ ਕੀਤੇ ਹਨ। ਖੁਸੀ ਦੀਆਂ ਸਮਾਜ ਲਈ ਦਿੱਤੀਆਂ ਗਈਆਂ ਸੇਵਾਵਾਂ ਨੂੰ ਚੰਗੀ ਤਰਾਂ ਮਾਨਤਾ ਦਿੱਤੀ ਗਈ ਹੈ ਅਤੇ ਕੂੜੇ ਨੂੰ ਵੱਖ-ਵੱਖ ਕਰਨ ਲਈ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਉਸ ਨੂੰ ਸਨਮਾਨਤ ਕੀਤਾ ਗਿਆ ਹੈ। ਉਹ ਸਭ ਤੋਂ ਛੋਟੀ ਈਸਾ ਯੋਗਾ ਅਧਿਆਪਕ ਵੀ ਹੈ, ਜਿਸਨੇ ਗਿਆਰਾਂ ਸਾਲ ਦੀ ਉਮਰ ਵਿੱਚ ਯੋਗਾ ਸੁਰੂ ਕੀਤਾ ਸੀ। ਕੋਵਿਡ ਮਹਾਂਮਾਰੀ ਦੇ ਦੌਰਾਨ, ਖਾਸ ਤੌਰ ‘ਤੇ ਲੌਕਡਾਊਨ ਦੀ ਮਿਆਦ, ਜਦੋਂ ਕਿ ਉਸਦੀ ਉਮਰ ਦੇ ਜਅਿਾਦਾਤਰ ਵਿਦਿਆਰਥੀ ਮਨੋਰੰਜਕ ਗਤੀਵਿਧੀਆਂ ਵਿੱਚ ਰੁੱਝੇ ਹੋਏ ਹੋ ਸਕਦੇ ਹਨ, ਇਹ ਖੋਜ ਉਤਸਾਹੀ ਲਗਨ ਨਾਲ ਕੋਵਿਡ 19 ਦੀ ਪ੍ਰਗਤੀ ਦਾ ਮਾਡਲ ਬਣਾ ਰਹੀ ਸੀ,ਉਸਦੀ ਤਿਆਰੀ ਦਾ ਮੁਲਾਂਕਣ ਕਰ ਰਹੀ ਸੀ ਅਤੇ ਆਪਣੇ ਬਲੌਗ, .. ‘ਤੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਲੇਖ ਪੋਸਟ ਕਰ ਰਹੀ ਸੀ। ਇਹ ਉਦੋਂ ਸੀ ਜਦੋਂ ਉਸਨੇ ਆਪਣਾ ਪਹਿਲਾ ਸਾਇ-ਫਾਈ ਨਾਵਲ ਪੂਰਾ ਕਰਨਾ ਸੁਰੂ ਕਰ ਦਿੱਤਾ।

ਆਪਣੀ ਕਿਤਾਬ ਬਾਰੇ ਬੋਲਦਿਆਂ ਖੁਸੀ ਨੇ ਦੱਸਿਆ ਕਿ ਸਾਇ-ਫਾਈ ਥਿ੍ਰਲਰ ਵਿੱਚ ਮੁੱਖ ਭੂਮਿਕਾ ਵਿੱਚ ਇਕ ਮਹਿਲਾ ਪਾਤਰ ਐਂਬਰ ਹਾਰਟ ਹੈ, ਜੋ ਹਿੰਮਤ, ਦਿ੍ਰੜਤਾ, ਲਗਨ, ਟੀਮ ਵਰਕ ਅਤੇ ਲੀਡਰਸਪਿ ਦਾ ਪ੍ਰਤੀਕ ਹੈ; ਇਹ ਉਹ ਗੁਣ ਹਨ ਜਿਨਾਂ ਨੂੰ ਖੁਸੀ ਆਪਣੇ ਵਜੋਂ ਪਛਾਣਦੀ ਹੈ।ਐਂਬਰ ਹਾਰਟ ਆਪਣੇ ਪਿਆਰੇ ਨਿੱਕਲੌਸ ਨੂੰ ਵਾਪਸ ਲਿਆਉਣ ਦਾ ਰਸਤਾ ਲੱਭਣ ਲਈ ਤਿੰਨ ਸਦੀਆਂ ਤੋਂ ਬ੍ਰਹਿਮੰਡ ਵਿੱਚ ਭਟਕ ਰਹੀ ਹੈ।

ਕਹਾਣੀ ਵਿਚ ਸਸਪੈਂਸ ਜੋੜਦੇ ਹੋਏ ਲੇਖਿਕਾ ਕਹਿੰਦੀ ਹੈ ਕਿ ਜਦੋਂ ਐਂਬਰ ਆਪਣੇ ਪਿਆਰੇ ਦੀ ਭਾਲ ਵਿਚ ਰੁੱਝੀ ਹੋਈ ਹੈ, ਤਾਂ ਉਸ ਦੇ ਗ੍ਰਹਿ ਸੋਲਾਰਿਸ ‘ਤੇ ਮੁਸੀਬਤਾਂ ਪੈਦਾ ਹੋ ਰਹੀਆਂ ਹਨ ਜਿਸ ਨਾਲ ਦੁਸਟ ਤਾਕਤਾਂ ਇਸ ਨੂੰ ਜਿੱਤਣ ਦੀ ਧਮਕੀ ਦੇ ਰਹੀਆਂ ਹਨ। ਕੀ ਐਂਬਰ ਹਾਰਟ ਆਪਣੇ ਗ੍ਰਹਿ ਨੂੰ ਬਚਾਉਣ ਦੀ ਚੋਣ ਕਰੇਗੀ ਜਾਂ ਆਪਣੇ ਪਿਆਰੇ ਨੂੰ ਬਚਾਉਣ ਦੀ ਚੋਣ ਕਰੇਗੀ? ਇਸ ਬਾਰੇ ਹੋਰ ਜਾਣਨ ਲਈ ਤੁਹਾਨੂੰ ਕਿਤਾਬ ਨੂੰ ਪੜਨਾ ਪਵੇਗਾ ਕਿਤਾਬ ਸਾਰੇ ਪ੍ਰਮੁੱਖ ਬੁੱਕ ਸਟੋਰਾਂ ਵਿੱਚ ਉਪਲਬਧ ਹੈ। ਕੋਈ ਵੀ ਇਸ ਨੂੰ ਐਮਾਜੌਨ ‘ਤੇ ਔਨਲਾਈਨ ਵੀ ਮੰਗਵਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੇਖਿਕਾ ਦੇ ਪਰਿਵਾਰਕ ਮੈਂਬਰ ਆਨੰਦ ਗਰਗ, ਰਾਧਾ ਗਰਗ, ਅਜੋਏ ਸਰਮਾ ਤੇ ਭਾਵਨਾ ਗਰਗ ਤੋਂ ਇਲਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਗੁਰਪ੍ਰੀਤ ਸਿੰਘ ਜੀਪੀ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਸਿਵਲ ਅਧਿਕਾਰੀ ਕੇ ਸਿਵਾ ਪ੍ਰਸਾਦ, ਤੇਜਵੀਰ ਸਿੰਘ, ਨੀਲ ਕੰਠ ਅਵਾਹਡ, ਏ ਐਸ ਮੁਗਲਾਣੀ, ਡੀ ਕੇ ਤਿਵਾੜੀ, ਪਰਦੀਪ ਅੱਗਰਵਾਲ, ਗੁਰਪ੍ਰੀਤ ਕੌਰ ਸਪਰਾ, ਪਰਮਿੰਦਰ ਪਾਲ ਸਿੰਘ ਤੇ ਸੁਖਜੀਤ ਪਾਲ ਸਿੰਘ ਹਾਜਰ ਸਨ।

Share This :

Leave a Reply