ਜਲੰਧਰ, ਮੀਡੀਆ ਬਿਊਰੋ:
ਕਪੂਰਥਲਾ ਚੌਕ ‘ਚ ਸਥਿਤ ਸਿਗਮਾ ਹਸਪਤਾਲ ਦੀ ਇਕ ਨਰਸ ਵੱਲੋਂ ਸਟਾਫ ਨਾਲ ਹੋਏ ਵਿਵਾਦ ਤੋਂ ਬਾਅਦ ਜਦ ਡਾਕਟਰ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਲਟਾ ਉਸੇ ਨੂੰ ਝਿੜਕਾਂ ਪੈ ਗਈਆਂ ਜਿਸ ਤੋਂ ਦੁਖੀ ਹੋ ਕੇ ਨਰਸ ਨੇ ਆਪਣੇ ਕੁਆਰਟਰ ‘ਚ ਜਾ ਕੇ ਫਾਹਾ ਲਾ ਲਿਆ।
ਜਾਣਕਾਰੀ ਅਨੁਸਾਰ ਸਿਗਮਾ ਹਸਪਤਾਲ ‘ਚ ਨਰਸ ਦਾ ਕੰਮ ਕਰਨ ਵਾਲੀ ਪ੍ਰਿਆ ਵਾਸੀ ਕਰਤਾਰਪੁਰ ਦੀ ਅੱਜ ਹਸਪਤਾਲ ਦੇ ਸਟਾਫ ਨਾਲ ਕਿਸੇ ਗੱਲ ਤੋਂ ਬਹਿਸ ਹੋ ਗਈ ਸੀ। ਇਸ ਬਾਰੇ ਜਦੋਂ ਡਾਕਟਰ ਨੂੰ ਦੱਸਿਆ ਗਿਆ ਤਾਂ ਉਲਟਾ ਪ੍ਰਿਆ ਨੂੰ ਹੀ ਝਿੜਕਾਂ ਮਾਰ ਦਿੱਤੀਆਂ। ਉਹ ਆਪਣੇ ਕੁਆਰਟਰ ਚਲੀ ਗਈ ਤੇ ਉੱਥੇ ਜਾ ਕੇ ਉਸ ਨੇ ਫਾਹਾ ਲਾ ਲਿਆ। ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦ ਪ੍ਰਿਆ ਕੁਆਰਟਰ ਚੋਂ ਬਾਹਰ ਨਹੀਂ ਆਈ ਤਾਂ ਕਿਸੇ ਨੇ ਜਾ ਕੇ ਕੁਆਰਟਰ ‘ਚ ਦੇਖਿਆ ਤਾਂ ਉਸ ਦੀ ਲਾਸ਼ ਫਾਹੇ ‘ਤੇ ਝੂਲ ਰਹੀ ਸੀ। ਘਟਨਾ ਦੀ ਸੂਚਨਾ ਤੁਰੰਤ ਹਸਪਤਾਲ ਦੇ ਡਾ. ਅਸ਼ਵਨੀ ਮਲਹੋਤਰਾ ਤੇ ਥਾਣਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਸਪਤਾਲ ਦੇ ਡਾਕਟਰਾਂ ਦਾ ਕੋਈ ਬਿਆਨ ਹਾਲੇ ਸਾਹਮਣੇ ਨਹੀਂ ਆਇਆ।






















