ਅੰਮ੍ਰਿਤਸਰ ‘ਚ ਸਿੱਧੂ-ਮਜੀਠੀਆ ਦੇ ਸਮਰਥਕਾਂ ‘ਚ ਚੱਲੀਆਂ ਗੋਲੀਆਂ, ਦੋ ਜ਼ਖਮੀ

ਅੰਮ੍ਰਿਤਸਰ, ਮੀਡੀਆ ਬਿਊਰੋ:

ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵਿਚਾਲੇ ਖੂਨੀ ਝੜਪ ਹੋ ਗਈ। ਅੰਮ੍ਰਿਤਸਰ ਵਿਧਾਨ ਸਭਾ ਹਲਕੇ ‘ਚ ਮਜੀਠੀਆ ਤੇ ਸਿੱਧੂ ਇਕ-ਦੂਜੇ ਖਿਲਾਫ ਚੋਣ ਮੈਦਾਨ ‘ਚ ਹਨ। ਇਹ ਘਟਨਾ ਪੋਲਿੰਗ ਤੋਂ ਪਹਿਲਾਂ ਮਤਲਬ ਸ਼ਨਿਚਰਵਾਰ ਦੇਰ ਰਾਤ ਵਾਪਰੀ। ਦੋਵਾਂ ਦੇ ਸਮਰਥਕਾਂ ਵਿਚਾਲੇ ਗੋਲੀਬਾਰੀ ਹੋ ਗਈ।

ਦੋਸ਼ ਹੈ ਕਿ ਅਕਾਲੀ ਦਲ ਦੇ ਵਰਕਰ ਵੋਟਰਾਂ ਨੂੰ ਲੁਭਾਉਣ ਲਈ ਔਰਤਾਂ ਨੂੰ ਸੂਟ ਵੰਡ ਰਹੇ ਸਨ। ਨਵਜੋਤ ਸਿੰਘ ਸਿੱਧੂ ਦੇ ਸਮਰਥਕ ਹਰਪਾਲ ਸਿੰਘ ਵੇਰਕਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਾਥੀਆਂ ਸਮੇਤ ਠੇਕੇ ਵਾਲੀ ਗਲੀ ਵਿੱਚ ਪਹੁੰਚ ਗਏ। ਸਿੱਧੂ ਸਮਰਥਕਾਂ ‘ਤੇ ਸ਼ਰਾਬ ਵੰਡਣ ਦੇ ਦੋਸ਼ ਵੀ ਲੱਗੇ ਹਨ। ਫਿਲਹਾਲ ਦੋਵਾਂ ਪਾਸਿਆਂ ਤੋਂ ਦੋ-ਦੋ ਲੋਕ ਜ਼ਖਮੀ ਹੋ ਗਏ ਹਨ। ਵੇਰਕਾ ਥਾਣਾ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਇੰਚਾਰਜ ਉਪਕਾਰ ਸਿੰਘ ਸੰਧੂ, ਲਖਬੀਰ ਸਿੰਘ ਮੋਨੀ, ਮਨਪ੍ਰੀਤ ਸਿੰਘ ਮੰਨਾ ਅਤੇ ਬਿਕਰਮ ਸਿੰਘ ਹੁੰਦਲ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

Share This :

Leave a Reply