ਨਾਭਾ 31 ਅਗਸਤ (ਤਰੁਣ ਮਹਿਤਾਂ) ਸਥਾਨਕ ਬੋੜਾ ਗੇਟ ਵਿਖੇ ਥਾਣਾ ਕੋਤਵਾਲੀ ਮੁਖੀ ਗੁਰਪ੍ਰੀਤ ਸਿੰਘ ਸਮਰਾਓ ਨੇ ਨਾਕਾਂਬੱਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ। ਇਸ ਮੋਕੇਂ ਪ੍ਰੈਂਸ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾਂ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਐਸ.ਐਸ.ਪੀ ਪਟਿਆਲਾਂ ਵਿਕਰਮਜੀਤ ਸਿੰਘ ਦੁੱਗਲ ਦੇ ਦਿਸਾ ਨਿਰਦੇਸਾਂ ਤਹਿਤ ਹਰ ਵਹੀਕਲ ਦੀ ਚੈਕਿੰਗ ਕੀਤੀ ਜਾਂ ਰਹੀ ਹੈ। ਅਤੇ ਕਾਨੂੰਨ ਦੀ ਉਲਘਣਾਂ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਂ ਰਹੇ ਹਨ, ਅਤੇ ਮਾਸਕ ਨਾਂ ਪਾਉਣ ਵਾਲਿਆਂ ਦੇ ਵੀ ਚਲਾਨ ਕੱਟੇ ਗੱਏ ਹਨ।
ਉਹਨਾਂ ਕਿਹਾਂ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾਂ ਕੀਤੀ ਜਾਂ ਰਹੀ ਹੈ,ਉਹਨਾਂ ਕਿਹਾਂ ਕੀ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜਤ ਨਹੀ ਹੈ। ਕਿਹਾਂ ਕਿ ਕਾਨੂੰਨ ਦੀ ਉਲਘਣਾਂ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਟਰੈਫਿਕ ਇੰਨਚਾਰਜ ਬਲਜੀਤ ਸਿੰਘ, ਏਐਸਆਈ ਸੁਰੇਸ਼ ਕੁਮਾਰ, ਅਤੇ ਕੋਤਵਾਲੀ ਨਾਭਾ ਦੇ ਮੁਲਾਜਮ ਹਾਜਰ ਸਨ।