ਸ਼੍ਰੋਮਣੀ ਅਕਾਲੀ ਦਲ ਨੇ ਚੋਣ ਨਤੀਜਿਆਂ ‘ਤੇ ਚੁੱਕੇ ਸਵਾਲ

ਮਹਿਲ ਕਲਾਂ, ਮਿਡਿਆ ਬਿਊਰੋ:

ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਸ਼੍ਰੋਮਣੀ ਅਕਾਲੀ ਦਲ (ਅ) ਦੇ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਭਾਈ ਗੁਰਜੰਟ ਸਿੰਘ ਕੱਟੂ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਕਸਬਾ ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ’ਚ ਪੰਜਾਬ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹੋਈ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ।

ਇਸ ਮੌਕੇ ਭਾਈ ਗੁਰਜੰਟ ਸਿੰਘ ਕੱਟੂ ਨੇ ਚੋਣ ਨਤੀਜਿਆਂ ਸਬੰਧੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਂਗਰਸ ਤੇ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਦੇ ਏਜੰਡੇ ਤਹਿਤ ਈਵੀਐਮ ਦੀ ਮਦਦ ਨਾਲ ਪੰਜਾਬ ਨੂੰ ਆਪਣੀ ਬੀ ਟੀਮ ਆਮ ਆਦਮੀ ਪਾਰਟੀ ਹਵਾਲੇ ਕਰ ਦਿੱਤਾ ਹੈ। ਮੋਦੀ ਸਰਕਾਰ ਪੰਜਾਬ ’ਚ ਹਿੰਦੂ ਏਜੰਡੇ ਨੂੰ ਲਾਗੂ ਕਰਕੇ ਪੰਥਕ ਏਜੰਡੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਲੋਕ ਨੇ ਫ਼ਤਵੇ ਨਾਲ ਨਹੀਂ ਬਲਕਿ ਮੋਦੀ ਦੀ ਰਹਿਮਤ ਤੇ ਈਵੀਐਮ ਮਸ਼ੀਨਾਂ ਦੀ ਮਦਦ ਨਾਲ ਪੰਜਾਬ ’ਤੇ ਕਾਬਜ਼ ਹੋਈ ਹੈ। ‘ਆਪ’ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ, ਨਸ਼ੇ ਖ਼ਤਮ, ਮਾਈਨਿੰਗ ਮਾਫੀਏ ਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਨਹੀ ਕਰੇਗੀ।

ਕੱਟੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾ ਐਗਜ਼ਿਟ ਪੋਲ ਰਾਹੀ ਲੋਕਾਂ ਦੇ ਮਨਾਂ ’ਚ ‘ਆਪ’ ਨੂੰ ਵਾੜ੍ਹ ਦਿੱਤਾ ਤੇ ਫਿਰ ਈਵੀਐਮ ਦੀ ਮਦਦ ਨਾਲ ਸਰਵੇ ਅਨੁਸਾਰ ਚੋਣ ਨਤੀਜੇ ਸਾਹਮਣੇ ਲਿਆਂਦੇ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੋਦੀ ਦੀ ਸ਼ਹਿ ’ਤੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਦੋਵੇਂ ਸੀਟਾਂ ਤੇ ਬਾਦਲ ਪਰਿਵਾਰ ਨੂੰ ਸਾਰੀਆਂ ਸੀਟਾਂ ’ਤੇ ਹਾਰ ਦੇ ਲਿਖਤੀ ਦਾਅਵੇ ਕੀਤੇ ਗਏ ਜੋ ਬਾਅਦ ’ਚ ਸਹੀ ਵੀ ਸਾਬਤ ਹੋਏ। ਉਨ੍ਹਾਂ ਕਿਹਾ ਕਿ ਸ਼੍ਰੋਅਦ (ਅ) ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਸਬੰਧੀ ਜਾਣੂ ਕਰਵਾਏਗਾ।

ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਖੁਰਦ, ਸਰਕਲ ਪ੍ਰਧਾਨ ਜਥੇਦਾਰ ਮਹਿੰਦਰ ਸਿੰਘ ਸਹਿਜੜਾ, ਜਥੇਦਾਰ ਜੀਤ ਸਿੰਘ ਮਾਂਗੇਵਾਲ, ਰਾਮ ਸਿੰਘ ਗਹਿਲ,ਕੁਲਦੀਪ ਸਿੰਘ ਅਬੋਹਰ, ਚਮਕੌਰ ਸਿੰਘ ਸਹਿਜੜਾ, ਜੱਸਾ ਸਿੰਘ ਮਾਣਕੀ, ਹਰਪ੍ਰੀਤ ਸਿੰਘ ਮੂੰਮ, ਯਾਦਵਿੰਦਰ ਸਿੰਘ ਠੀਕਰੀਵਾਲ, ਨਿਰਮਲ ਸਿੰਘ ਠੁੱਲੀਵਾਲ, ਹਰਦੇਵ ਸਿੰਘ, ਜਸਵੰਤ ਸਿੰਘ, ਲਖਵੀਰ ਸਿੰਘ, ਬਿੱਕਰ ਸਿੰਘ ਰਾਏਸਰ ਹਰਪਿੰਦਰ ਸਿੰਘ ਛੀਨੀਵਾਲ, ਜਸਵੰਤ ਸਿੰਘ ਛੀਨੀਵਾਲ,ਸਤਨਾਮ ਸਿੰਘ ਮੂੰਮ, ਹਰਜੀਤ ਸਿੰਘ ਚਰਨਜੀਤ ਸਿੰਘ, ਮਨਮਿੰਦਰ ਸਿੰਘ ਬਾਠ, ਜਸਵਿੰਦਰ ਸਿੰਘ ਸਹੌਰ, ਨਛੱਤਰ ਸਿੰਘ ਮਾਂਗੇਵਾਲ, ਭਰਪੂਰ ਸਿੰਘ, ਜਗਰਾਜ ਸਿੰਘ ਮੂੰਮ, ਪ੍ਰਦੀਪ ਸਿੰਘ ਚੰਨਣਵਾਲ, ਰਣਜੀਤ ਸਿੰਘ ਚੰਨਣਵਾਲ ਜਗਦੇਵ ਸਿੰਘ ਤੇ ਗੁਰਜੰਟ ਸਿੰਘ ਹਾਜ਼ਰ ਸਨ।

– ਵੱਡੇ-ਵੱਡੇ ਥੰਮਾ ਨੂੰ ਹਰਾ ਕੇ ਸਿਆਸਤ ਤੋਂ ਬਿਲਕੁਲ ਅਣਜਾਣ ਵਿਅਕਤੀ ਜਿਤਾਏ

ਇਸ ਮੌਕੇ ਭਾਈ ਗੁਰਜੰਟ ਸਿੰਘ ਕੱਟੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ’ਚ ਆਪਣੀ ਸਿੱਧੀ ਦਖਲਅੰਦਾਜੀ ਕਰਨ ਦੀ ਮੰਸ਼ਾ ਨਾਲ ਸਿਆਸਤ ਦੇ ਵੱਡੇ-ਵੱਡੇ ਥੰਮਾ ਨੂੰ ਆਪਣੀ ਮਰਜੀ ਨਾਲ ਹਰਾਇਆ ਤੇ ਆਪਣੀ ਮਰਜੀ ਅਨੁਸਾਰ ਹੀ ਸਿਆਸਤ ਤੋਂ ਬਿਲਕੁਲ ਅਣਜਾਣ ਤੇ ਕੋਰੇ ਵਿਅਕਤੀ ਜਿਤਾਏ ਹਨ ਤਾਂ ਜੋ ਉਹ ਕੇਂਦਰ ਦੀ ਕੋਈ ਵੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਨਾ ਚੁੱਕ ਸਕਣ। ਮਨਮਰਜੀ ਦੇ ਫੈਸ਼ਲੇ ਲੈਣ ਸਬੰਧੀ ਮਨਮਰਜੀ ਦੇ ਉਮੀਦਵਾਰ, ਮਨਮਰਜੀ ਦੇ ਸਰਵੇ, ਮਨਮਰਜੀ ਦੇ ਐਗਜ਼ਿਟ ਪੋਲ, ਮਨਮਰਜੀ ਦੇ ਦਾਅਵੇ ਤੇ ਮਨਮਰਜੀ ਦੇ ਚੋਣ ਨਤੀਜਿਆਂ ਸਬੰਧੀ ਕੇਂਦਰ ਦੀ ਸਾਜਿਸ਼ ਦਾ ਪਤਾ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ’ਚ ਲੱਗੇਗਾ।

Share This :

Leave a Reply