ਫਿਰੋਜ਼ਪੁਰ(ਬਲਜੀਤ ਸਿੰਘ) ਪਿੰਡ ਸਾਹਨ ਕੇ ਮਮਦੋਟ ਹਿਠਾੜ ਦੇ ਰਹਿਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਹੈਪੀ ਨੇ ਪਿਛਲੇ ਦਿਨੀਂ ਮਾਊਟ ਕੁਨ 7077 ਮੀਟਰ ਤੇ ਚੜ ਕੇ ਨੌਜਵਾਨਾ ਵਿੱਚ ਇੱਕ ਨਵੀਂ ਊਰਜਾ ਪੈਦਾ ਕੀਤੀ ਹੈ।ਇਸ ਨੌਜਵਾਨ ਦਾ ਜੱਦੀ ਪਿੰਡ ਸਾਹਨਕੇ ਹੋਣ ਕਰਕੇ ਇਲਾਕੇ ਦੀ ਸੰਸਥਾ ਲੋਕ ਚੇਤਨਾ ਮੰਚ ਵੱਲੋਂ ਪਿਛਲੇ ਦਿਨੀਂ ਫ਼ੈਸਲਾ ਲਿਆ ਗਿਆ ਸੀ ਕਿ ਇਸ ਨੌਜਵਾਨ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਤਹਿਤ ਅੱਜ ਮਮਦੋਟ ਵਿਖੇ ਲੋਕ ਚੇਤਨਾ ਮੰਚ ਦੇ ਅਹੁਦੇਦਾਰਾਂ ਵੱਲੋਂ ਹਰਪ੍ਰੀਤ ਸਿੰਘ ਹੈਪੀ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪਹਾੜੀ ਤੇ ਚੜ੍ਹਨਾ ਇੱਕ ਜੋਖ਼ਮ ਭਰਿਆ ਅਤੇ ਤਕਨੀਕੀ ਭਰਿਆ ਕੰਮ ਸੀ । ਪਰ ਮੈਂ ਆਪਣੇ ਜਜ਼ਬੇ ਤੋ ਕੰਮ ਲੈਂਦਿਆਂ ਹੋਇਆ ਇਸ ਪਹਾੜੀ ਤੇ ਚੜ ਕੇ ਪੰਜਾਬ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ।
ਉਨ੍ਹਾਂ ਅੱਗੇ ਦੱਸਿਆ ਕਿ ਛੇਤੀ ਹੀ ਉਹ ਮਾਊਟ ਐਵਰੈਸਟ ਚੋਟੀ ਤੇ ਪਹੁੰਚਣ ਲਈ ਉਹ ਪ੍ਰੈਕਟਿਸ ਕਰਨਗੇ।ਇਸ ਮੌਕੇ ਲੋਕ ਚੇਤਨਾ ਮੰਚ ਦੇ ਕਨਵੀਨਰ ਕੁਲਦੀਪ ਸਿੰਘ ਨੇ ਇਸ ਨੌਜਵਾਨ ਦੀ ਬਹਾਦਰੀ ਦੀ ਤਰੀਫ ਕਰਦਿਆਂ ਹੋਇਆ ਕਿਹਾ ਕਿ ਲੋਕ ਚੇਤਨਾ ਮੰਚ ਅਤੇ ਇਲਾਕੇ ਦੇ ਪਤਵੰਤੇ ਸੱਜਣ ਉਨ੍ਹਾਂ ਦੇ ਨਾਲ ਹਨ ਅਤੇ ਹਰ ਪੱਖੋਂ ਹਰਪ੍ਰੀਤ ਸਿੰਘ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ।ਉਨ੍ਹਾਂ ਅੱਗੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਨੌਜਵਾਨ ਦੀ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਜੋ ਇਹ ਨੌਜਵਾਨ ਆਪਣੇ ਸੁਪਨੇ ਪੂਰੇ ਕਰ ਸਕੇ ਉਨ੍ਹਾਂ ਨੇ ਇਲਾਕੇ ਦੀਆ ਸਮੂਹ ਸਮਾਜਿਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਨੌਜਵਾਨ ਦੀ ਵੱਧ ਤੋ ਵੱਧ ਮਦਦ ਕੀਤੀ ਜਾਵੇ ।ਇਸ ਮੌਕੇ ਬਲਰਾਜ ਸਿੰਘ ਸੰਧੂ, ਬਲਜੀਤ ਸਿੰਘ ਕਚੂਰਾ, ਜਨਕ ਸਿੰਘ, ਗੁਰਦੇਵ ਸਿੰਘ, ਹਰਜਿੰਦਰ ਸਿੰਘ, ਪਲਵਿੰਦਰ ਸਿੰਘ ,ਸੁਖਦੇਵ ਸਿੰਘ, ਚਰਨਜੀਤ ਸਿੰਘ ,ਬਲਜੀਤ ਸਿੰਘ,ਡਾ ਦਲਜੀਤ ਸਿੰਘ ਆਦਿ ਹਾਜ਼ਰ ਸਨ ।