ਸੈਸ਼ਨ ਜੱਜ ਨੇ ਬਾਰ ਐਸੋਸੀਏਸ਼ਨ ਦੀ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ

ਚੰਡੀਗੜ੍ਹ (ਮੀਡੀਆ ਬਿਊਰੋ) ਜ਼ਿਲ੍ਹਾ ਫਿਰੋਜ਼ਪੁਰ ਦੇ ਬਾਰ ਐਸੋਸੀਏਸ਼ਨ ਵੱਲੋਂ ਬਾਰ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ । ਇਹ ਉਦਘਾਟਨ ਸ਼੍ਰੀ ਕਿਸ਼ੋਰ ਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸਾਹਿਬ ਵੱਲੋਂ ਕੀਤਾ ਗਿਆ । ਇਸ ਮੌਕੇ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਸਾਰੇ ਵਕੀਲ ਭਾਈਚਾਰੇ ਦੇ ਸਹਿਯੋਗ ਨਾਲ ਪ੍ਰਧਾਨ ਸ਼਼ੀ ਜ਼ਸਦੀਪ ਸਿੰਘ ਕੰਬੋਜ਼, ਸੈਕਟਰੀ ਗੁਰਮੀਤ ਸਿੰਘ ਸੰਧੂ ਵੱਲੋਂ ਇਸ ਬਿਲਡਿੰਗ ਦੇ ਉਦਘਾਟਨ ਦੇ ਸਬੰਧ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੁਵਾਏ ਗਏ । ਇਸ ਉਪਰੰਤ ਆਨੰਦਮਈ ਕੀਰਤਨ ਕੀਤਾ ਗਿਆ । ਇਸ ਉਦਘਾਟਨ ਸਮਾਰੋਹ ਵਿੱਚ ਸ਼੍ਰੀ ਗੁਰਪਾਲ ਸਿੰਘ ਚਾਹਲ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਸ਼੍ਰੀ ਭਾਗੀਰਥ ਸਿੰਘ ਮੀਨਾ ਮਾਨਯੋਗ ਐੱਸ. ਐੱਸ. ਪੀ. ਫਿਰੋਜ਼ਪੁਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ।

ਜੱਜ ਸਾਹਿਬ ਨੇ ਕਿਹਾ ਕਿ ਇਹ ਬਿਲਡਿੰਗ ਬਣਾਉਣ ਲਈ ਲਗਭਗ ਪੌਣੇ 2 ਸਾਲ ਦਾ ਸਮਾਂ ਲੱਗਿਆ ਹੈ । ਇਸ ਬਿਲੰਿਡੰਗ ਨੂੰ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਐਡਵੋਕੇਟ ਸ਼੍ਰੀ ਹਰੀ ਚੰਦ ਕੰਬੋਜ਼ ਚੇਅਰਮੈਨ ਬਿਲਡਿੰਗ ਕਮੇਟੀ ਦੇ ਨੇਕ ਯਤਨਾਂ ਨਾਲ ਇਹ ਬਿਲਡਿੰਗ ਬਣ ਕੇ ਮੁਕੰਮਲ ਹੋ ਚੁੱਕੀ ਹੈ ।

ਇਸ ਵਿੱਚ 180 ਕਮਰੇ ਬਣਾਏ ਗਏ ਹਨ ਜ਼ੋ ਕਿ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇਨ੍ਹਾਂ ਕਮਰਿਆਂ ਦੀ ਵੰਡ ਕੀਤੀ ਗਈ ਹੈ । ਇਹ ਬਿਲਡਿੰਗ 3 ਮੰਜਿਲਾਂ ਬਣਾਈ ਗਈ ਹੈ ਜ਼ੋ ਕਿ ਬਾਰ ਦੇ ਨਾਲ ਜ਼ਿਲ੍ਹਾ ਕਚਹਿਰੀਆਂ ਫਿਰੋਜ਼ਪੁਰ ਦੇ ਬਿਲਕੁਲ ਨਾਲ ਹੈ । ਇਸ ਮੌਕੇ ਇਸ ਬਿਲਡਿੰਗ ਦਾ ਉਦਘਾਟਨ ਕਰਦਿਆਂ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਵੀ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਕੀਤੀ । ਇਸ ਮੌਕੇ ਸਾਰੇ ਜੁਡੀਸ਼ੀਅਲ ਅਫਸਰਾਂ ਨੇ ਇਸ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ । ਇਸ ਉਦਘਾਟਨ ਸਮਾਰੋਹ ਵਿੱਚ ਪਾਠ ਦੇ ਭੋਗ ਪੈਣ ਉਪਰੰਤ ਪਹੁੰਚੇ ਹੋਏ ਸਾਰੇ ਅਫਸਰ ਸਾਹਿਬਾਨਾਂ ਅਤੇ ਵਕੀਲ ਭਾਈਚਾਰੇ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸਾਰਿਆਂ ਨੇ ਬੜੀ ਸ਼ਰਧਾ ਪੂਰਵਕ ਲੰਗਰ ਛਕਿਆ ।

Share This :

Leave a Reply