ਯੂਕਰੇਨੀ ਲੋਕਾਂ ਦੀ ਮਦਦ ਲਈ ਸਮਾਨ ਭੇਜਣ ‘ਚ ਜੁਟੇ ਸਕੌਟੀਏ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਰਮਿਆਨ ਲੋਕਾਂ ਦੀ ਸਹਾਇਤਾ ਲਈ ਜ਼ਰੂਰੀ ਸਮਾਨ ਨਾਲ ਭਰੇ ਟਰੱਕ ਪੋਲੈਂਡ-ਯੂਕਰੇਨ ਦੀ ਸਰਹੱਦ ਵੱਲ ਸਕਾਟਲੈਂਡ ਦੇ ਆਇਰਸ਼ਾਇਰ ਡੇਅਰੀ ਫਾਰਮ ਤੋਂ ਰਵਾਨਾ ਹੋਏ ਹਨ। ਮੌਸਗੀਲ ਆਰਗੈਨਿਕ ਡੇਅਰੀ ਫਾਰਮ ਨੂੰ ਇਸ ਲਈ ਸੈਂਕੜੇ ਬੈਗ ਅਤੇ ਡੱਬੇ ਪ੍ਰਾਪਤ ਹੋਏ ਹਨ ਜੋ ਕਿ ਡੱਬਾਬੰਦ ਭੋਜਨ, ਕੱਪੜੇ, ਸੌਣ ਵਾਲ਼ੇ ਬੈਗ ਅਤੇ ਨੈਪੀਜ਼ ਨਾਲ ਭਰੇ ਹੋਏ। ਇਹ ਸਮਾਨ ਡੰਡੀ ਅਤੇ ਐਡਿਨਬਰਾ ਤੋਂ ਕੁਝ ਯੋਗਦਾਨੀਆਂ ਦੇ ਨਾਲ ਨਾਲ ਸਾਰੇ ਦੇਸ਼ ਤੋਂ ਦਾਨ ਵਜੋਂ ਆਏ ਹਨ। ਉਨ੍ਹਾਂ ਨੂੰ ਇੱਕ ਟ੍ਰਾਂਜ਼ਿਟ ਵੈਨ ਰਾਹੀਂ ਡਿਲੀਵਰ ਕੀਤਾ ਜਾਵੇਗਾ, ਜੋ ਕਿ ਸੋਮਵਾਰ ਰਾਤ ਨੂੰ ਯੂਕਰੇਨ ਦੇ ਨਾਲ ਪੋਲਿਸ਼ ਸਰਹੱਦ ਲਈ ਆਇਰ ਤੋਂ ਰਵਾਨਾ ਹੋਇਆ ਜੋ ਕਿ ਆਪਣੇ ਵਤਨ ਤੋਂ ਭੱਜ ਚੁੱਕੇ ਯੂਕਰੇਨੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗਾ।

ਇਸ ਸਹਾਇਤਾ ਲਈ ਕਾਫ਼ੀ ਦਾਨ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਪਹਿਲੀ ਖੇਪ ਐਤਵਾਰ ਸ਼ਾਮ ਨੂੰ ਪੋਲੈਂਡ ਵੱਲ ਆਪਣੀ ਯਾਤਰਾ ਲਈ ਰਵਾਨਾ ਹੋਈ। ਓਲਗਾ ਕੋਜ਼ਾ-ਜ਼ਮੀਸਲੋਵਸਕਾ ਨੇ ਡੇਅਰੀ ਫਾਰਮਰ ਬ੍ਰਾਈਸ ਕਨਿੰਘਮ ਅਤੇ ਉਸਦੀ ਟੀਮ ਦੁਆਰਾ ਸਮਰਥਨ ਪ੍ਰਾਪਤ ਪਹਿਲ ਸ਼ੁਰੂ ਕਰਨ ਵਿੱਚ ਮਦਦ ਕੀਤੀ । ਇਸ ਦਾਨ ਨੂੰ ਸ਼੍ਰੇਣੀਆਂ ਵਿੱਚ ਵੰਡਿਆ ਜਾ ਰਿਹਾ ਹੈ ਅਤੇ ਲੇਬਲ ਲਗਾਏ ਜਾ ਰਹੇ ਹਨ। ਐਤਵਾਰ ਦਾ ਕਾਰਗੋ ਮੁੱਖ ਤੌਰ ‘ਤੇ ਔਰਤਾਂ ਅਤੇ ਬੱਚਿਆਂ ਲਈ ਚੀਜ਼ਾਂ ਭੇੇੇਜਣ ਲਈ ਸੀ।

Share This :

Leave a Reply