ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੀ ਸਭ ਤੋਂ ਬਜੁਰਗ ਮਹਿਲਾ ਨੇ ਇੱਕ ਸਦੀ ਤੋਂ ਉੱਪਰ ਆਪਣੀ ਜਿੰਦਗੀ ਬਿਤਾਉਣ ਦੇ ਬਾਅਦ 109 ਸਾਲਾਂ ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਹੈ। ਇਸ ਬਜੁਰਗ ਮਹਿਲਾ ਦਾ ਨਾਮ ਲੁਈਸਾ ਵਿਲਸਨ ਹੈ, ਜਿਸਨੇ ਦੋ ਵਿਸ਼ਵ ਯੁੱਧ ਅਤੇ ਮਹਾਂਮਾਰੀ ਦੇ ਦੌਰਾਨ ਜੀਉਣ ਤੋਂ ਬਾਅਦ ਆਪਣੇ ਪਰਿਵਾਰ ਵਿੱਚ ਪ੍ਰਾਣ ਤਿਆਗੇ। ਆਪਣੀ ਮੌਤ ਤੋਂ ਪਹਿਲਾਂ ਉਸਨੇ ਆਪਣਾ 109 ਵਾਂ ਜਨਮ ਦਿਨ ਮਨਾਇਆ ਸੀ, ਅਤੇ ਰਾਣੀ ਤੋਂ ਇੱਕ ਕਾਰਡ ਵੀ ਪ੍ਰਾਪਤ ਕੀਤਾ ਸੀ।
ਉਹ ਆਪਣੇ ਮਾਪਿਆਂ ਦੀ ਸਭ ਤੋਂ ਵੱਡੀ ਬੱਚੀ ਸੀ, ਅਤੇ ਉਸਦੇ ਪਿਤਾ ਦਾ ਛੋਟੀ ਉਮਰ ਵਿੱਚ ਹੀ ਦੇਹਾਂਤ ਹੋ ਗਿਆ ਸੀ, ਇਸ ਲਈ ਉਸਨੇ ਆਪਣੀ ਭੈਣ -ਭਰਾਵਾਂ ਦੀ ਦੇਖਭਾਲ ਵਿੱਚ ਆਪਣੀ ਮਾਂ ਦੀ ਸਹਾਇਤਾ ਕੀਤੀ। ਵੱਡੀ ਹੋਣ ‘ਤੇ ਲੁਈਸਾ ਨੇ ਪੈਜ਼ਲੀ ਦੀ ਇੱਕ ਟੈਕਸਟਾਈਲ ਫੈਕਟਰੀ ਵਿੱਚ ਕਲਰਕ ਸਹਾਇਕ ਵਜੋਂ ਕੰਮ ਕੀਤਾ। ਲੁਈਸਾ ਦਾ 1940 ਵਿੱਚ ਰੌਬਰਟ ਵਿਲਸਨ ਨਾਲ ਵਿਆਹ ਹੋਇਆ। ਫਿਰ ਇਹ ਦੋਵੇਂ ਆਇਰ ਚਲੇ ਗਏ ਜਿੱਥੇ ਉਨ੍ਹਾਂ ਦੀਆਂ ਦੋ ਧੀਆਂ, ਮੂਰੀਅਲ ਅਤੇ ਏਲੇਨੋਰ ਨੇ ਜਨਮ ਲਿਆ ਜੋ ਉਸਦੀ ਮੌਤ ਸਮੇਂ ਉਸਦੇ ਨਾਲ ਸਨ। ਜਦਕਿ ਲੁਈਸਾ ਦੇ ਪਤੀ ਵਿਲਸਨ ਦੀ 1989 ਵਿੱਚ ਮੌਤ ਹੋ ਗਈ ਸੀ।