ਸਕਾਟਲੈਂਡ: ਹਜਾਰਾਂ ਪ੍ਰਾਇਮਰੀ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਮੁਫਤ ਸਕੂਲ ਖਾਣਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਸਰਕਾਰ ਦੁਆਰਾ ਪ੍ਰਾਇਮਰੀ ਸਕੂਲਾਂ ਦੇ ਹਜਾਰਾਂ ਬੱਚਿਆਂ ਨੂੰ ਮੁਫਤ ਸਕੂਲੀ ਭੋਜਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੀ ਇਸ ਯੋਜਨਾ ਦੇ ਤਹਿਤ 90,000 ਤੋਂ ਵੱਧ ਪ੍ਰਾਇਮਰੀ ਵਿਦਿਆਰਥੀ ਸਕੂਲੀ ਟਰਮ ਦੇ ਸਮੇਂ ਦੌਰਾਨ ਮੁਫਤ ਸਕੂਲ ਭੋਜਨ ਸਹਾਇਤਾ ਦੇ ਹੱਕਦਾਰ ਹੋਣਗੇ। ਸਕਾਟਲੈਂਡ ਦੀ ਸਰਕਾਰ ਅਤੇ ਸਥਾਨਕ ਅਥਾਰਟੀਆਂ ਨੇ ਪ੍ਰਾਇਮਰੀ 4 ਅਤੇ 5 ਦੇ ਬੱਚਿਆਂ ਲਈ ਮੁਫਤ ਦੁਪਹਿਰ ਦਾ ਖਾਣਾ ਅਤੇ ਸਾਰੇ ਯੋਗ ਪ੍ਰਾਇਮਰੀ ਸੈਕੰਡਰੀ ਬੱਚਿਆਂ  ਲਈ ਸਕੂਲ ਛੁੱਟੀਆਂ ਦੌਰਾਨ ਸਹਾਇਤਾ ਕਰਨ ਦਾ ਸਮਝੌਤਾ ਕੀਤਾ ਹੈ। ਇਸ ਤਹਿਤ 28 ਮਿਲੀਅਨ ਪੌਂਡ ਨਾਲ, ਪੀ 4 ਬੱਚਿਆਂ ਲਈ ਅਗਸਤ 2021 ਤੱਕ ਅਤੇ ਪੀ 5 ਬੱਚਿਆਂ ਨੂੰ ਜਨਵਰੀ 2022 ਤੱਕ ਮੁਫਤ ਦੁਪਹਿਰ ਦਾ ਖਾਣਾ ਮੁਹੱਈਆ ਹੋਵੇਗਾ।

ਇਸਦੇ ਨਾਲ ਹੀ ਹੋਰ 21.75 ਮਿਲੀਅਨ ਪੌਂਡ ਨਾਲ 2021-22 ਵਿੱਚ ਸਕੂਲ ਦੀਆਂ ਛੁੱਟੀਆਂ ਦੌਰਾਨ ਜੁਲਾਈ ਵਿੱਚ ਲੱਗਭਗ 145,000 ਪ੍ਰਾਇਮਰੀ ਅਤੇ ਸੈਕੰਡਰੀ ਬੱਚਿਆਂ ਸਮੇਤ ਘੱਟ ਆਮਦਨੀ ਵਾਲੇ ਘਰਾਂ ਦੇ ਬੱਚਿਆਂ ਲਈ ਵੀ ਸਕੂਲੀ ਭੋਜਨ ਨਾਲ ਸਹਾਇਤਾ ਕੀਤੀ ਜਾਵੇਗੀ। ਭੋਜਨ ਮੁਹੱਈਆ ਕਰਵਾਉਣ ਦੇ ਤਰੀਕੇ ਕੌਸਲਾਂ ਦੁਆਰਾ ਨਿਰਧਾਰਿਤ ਕੀਤੇ ਜਾਣਗੇ ਜਿਸ ਵਿਚ ਸਿੱਧੀ ਅਦਾਇਗੀ, ਵਾਊਚਰ ਜਾਂ ਭੋਜਨ ਪਾਰਸਲ ਦੀ ਵਿਵਸਥਾ ਸ਼ਾਮਲ ਹੋ ਸਕਦੀ ਹੈ। ਸਿੱਖਿਆ ਸਕੱਤਰ ਸ਼ਰਲੀ-ਐਨ ਸਮਰਵਿਲ ਅਨੁਸਾਰ ਮੁਫਤ ਸਕੂਲੀ ਖਾਣਾ ਦੇਸ਼ ਭਰ ਦੇ ਹਜ਼ਾਰਾਂ ਬੱਚਿਆਂ ਅਤੇ ਨੌਜਵਾਨਾਂ ਲਈ ਇੱਕ ਮਹੱਤਵਪੂਰਣ ਸਹਾਇਤਾ ਹੈ।

Share This :

Leave a Reply