ਸਕਾਟਲੈਂਡ: ਚੋਰਾਂ ਨੇ ਇਮਾਰਤ ਵਿੱਚੋਂ ਚੋਰੀ ਕੀਤੇ ਲੱਖ ਪੌਂਡ ਦੇ ਈ-ਸਕੂਟਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਮਿਡਲੋਥੀਅਨ ਸਥਿਤ ਇੱਕ ਕਾਰੋਬਾਰੀ ਇਮਾਰਤ ਵਿੱਚੋਂ ਚੋਰਾਂ ਨੇ ਤਕਰੀਬਨ 100,000 ਪੌਂਡ ਦੀ ਕੀਮਤ ਵਾਲੇ 100 ਤੋਂ ਵੱਧ ਈ-ਸਕੂਟਰ ਚੋਰੀ ਕੀਤੇ ਹਨ। ਇਸ ਚੋਰੀ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਡ੍ਰਾਇਡਨ ਰੋਡ, ਲੋਨਹੈਡ ਵਿੱਚ ਇਹ ਚੋਰੀ ਵੀਰਵਾਰ ਸ਼ਾਮ 7.15 ਵਜੇ ਅਤੇ ਸ਼ੁੱਕਰਵਾਰ ਸਵੇਰੇ 6 ਵਜੇ ਦੇ ਵਿਚਕਾਰ ਹੋਈ ਹੈ ਅਤੇ ਲੱਗਭਗ 100 ਤੋਂ 150 ਬਕਸਿਆਂ ਵਿੱਚ ਬੰਦ ਈ-ਸਕੂਟਰਾਂ ਨੂੰ ਚੋਰੀ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਹ ਚੋਰੀ ਖਾਸ ਤੌਰ ‘ਤੇ ਅੱਧੀ ਰਾਤ ਅਤੇ ਸਵੇਰੇ 2 ਵਜੇ ਦੇ ਵਿਚਕਾਰ ਹੋਈ ਹੈ।

ਚੋਰੀ ਦੀ ਇਸ ਘਟਨਾ ਵਿੱਚ ਵਿੱਚ ਈ ਸਕੂਟਰਾਂ ਦੇ ਘੱਟੋ ਘੱਟ ਤਿੰਨ ਵੱਖ ਵੱਖ ਮਾਡਲ ਚੋਰੀ ਹੋਏ ਹਨ, ਜਿਨ੍ਹਾਂ ਵਿੱਚ ਜ਼ਿਆਮੋਈ ਪ੍ਰੋ 2, ਐਸ ਏ ਬੀ ਟੈਕ 9 ਪ੍ਰੋ ਅਤੇ ਐਮ ਐਸ 65 ਮਾਡਲ ਸ਼ਾਮਲ ਹਨ। ਚੋਰੀ ਦੌਰਾਨ ਸਕੂਟਰਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਇਸਨੂੰ ਅੰਜਾਮ ਦੇਣ ਲਈ ਵੈਨ ਆਦਿ ਦੀ ਵਰਤੋਂ ਕੀਤੀ ਮੰਨੀ ਜਾ ਰਹੀ ਹੈ। ਪੁਲਿਸ ਦੁਆਰਾ ਇਸ ਚੋਰੀ ਦੀ ਮੁੱਢਲੀ ਜਾਂਚ ਸ਼ੁਰੂ  ਕੀਤੀ ਗਈ ਹੈ ਅਤੇ ਇਮਾਰਤ ਦੇ ਆਸ ਪਾਸ ਸੀ ਸੀ ਟੀ ਵੀ ਫੁਟੇਜ਼ ਦੀ ਸਮੀਖਿਆ ਕੀਤੀ ਜਾ ਰਹੀ ਹੈ।

Share This :

Leave a Reply