ਸਕਾਟਲੈਂਡ: ਤੇਲ ਦੀ ਕਮੀ ਦੇ ਡਰ ਕਾਰਨ ਪੈਟਰੋਲ ਸਟੇਸ਼ਨਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਪੈਟਰੋਲ ਸ਼ਟੇਸ਼ਨਾਂ ‘ਤੇ ਸ਼ੁੱਕਰਵਾਰ ਨੂੰ ਤੇਲ ਮੁੱਕਣ ਦੇ ਡਰ ਕਾਰਨ ਸੈਂਕੜੇ ਲੋਕਾਂ ਨੇ ਆਪਣੇ ਵਾਹਨ ਦੀ ਟੈਂਕੀ ਫੁੱਲ ਕਰਵਾਉਣ ਲਈ ਲੰਬੀਆਂ ਕਤਾਰਾਂ ਲਗਾਈਆਂ। ਸਕਾਟਲੈਂਡ ਦੇ ਇਲਾਵਾ ਯੂਕੇ ਭਰ ਵਿੱਚ ਵੀ ਇਹ ਦ੍ਰਿਸ਼ ਵੇਖਣ ਨੂੰ ਮਿਲਿਆ ਕਿਉਂਕਿ ਦੇਸ਼ ਦੀਆਂ ਪ੍ਰਮੁੱਖ ਤੇਲ ਕੰਪਨੀਆਂ ਵੱਲੋਂ ਪਿਛਲੇ ਦਿਨੀਂ ਪੈਟਰੋਲ ਸਟੇਸ਼ਨਾਂ ਤੱਕ ਤੇਲ ਦੀ ਸਪਲਾਈ ਵਾਲੇ ਵਾਹਨਾਂ ਨੂੰ ਚਲਾਉਣ ਵਾਲੇ ਡਰਾਈਵਰਾਂ ਦੀ ਘਾਟ ਕਰਕੇ ਕੁੱਝ ਪੰਪਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਵਿੱਚ ਬੀ ਪੀ, ਐਸੋ ਆਦਿ ਪ੍ਰਮੁੱਖ ਸਨ। ਇਸ ਕਰਕੇ ਲੋਕਾਂ ਵਿੱਚ ਤੇਲ ਦੀ ਕਮੀ ਹੋਣ ਦਾ ਡਰ ਪੈਦਾ ਹੋਇਆ ਅਤੇ ਉਹਨਾਂ ਨੇ ਪੈਟਰੋਲ ਪੰਪਾਂ ਵੱਲ ਆਪਣਾ ਰੁਖ ਕੀਤਾ।

ਇਸ ਦੌਰਾਨ ਸਰਕਾਰ ਨੇ ਤੇਲ ਦੀ ਕਮੀ ਨਾ ਹੋਣ ਦਾ ਭਰੋਸਾ ਵੀ ਲੋਕਾਂ ਨੂੰ ਦਿੱਤਾ ਹੈ, ਅਤੇ ਇਹ ਸਮੱਸਿਆ ਕੁੱਝ ਕੁ ਖੇਤਰਾਂ ਵਿੱਚ ਹੋਣ ਦੀ ਗੱਲ ਕਹੀ ਹੈ। ਇਸਦੇ ਇਲਾਵਾ ਰੋਡ ਹੌਲਜ ਐਸੋਸੀਏਸ਼ਨ ਅਤੇ ਏ ਏ ਨੇ ਤੇਲ ਦੀ ਕਮੀ ਨਾ ਹੋਣ ਦੀ ਤਸੱਲੀ ਦਿੰਦਿਆਂ ਐੱਚ ਜੀ ਵੀ ਡਰਾਈਵਰਾਂ ਦੀ ਘਾਟ ਨੂੰ ਬਹੁਤ ਘੱਟ ਖੇਤਰਾਂ ਤੱਕ ਸੀਮਤ ਦੱਸਿਆ। ਇਸਦੇ ਬਾਵਜੂਦ ਵੀ ਸ਼ੁੱਕਰਵਾਰ ਸਕਾਟਲੈਂਡ ਦੇ ਪੋਰਟ ਗਲਾਸਗੋ, ਸਟਰਲਿੰਗ ਅਤੇ ਈਸਟ ਕਿਲਬ੍ਰਾਈਡ ਸਮੇਤ ਹੋਰ ਖੇਤਰਾਂ ਦੇ ਸਟੇਸ਼ਨਾਂ ‘ਤੇ ਲੋਕਾਂ ਨੇ ਲੰਬਾਈ ਕਤਾਰਾਂ ਲਗਾਈਆਂ।

Share This :

Leave a Reply