ਸਕਾਟਲੈਂਡ: 135,000 ਵੈਕਸੀਨ ਲਗਾਉਣ ਦੇ ਬਾਅਦ ਇਸ ਵੈਕਸੀਨ ਸੈਂਟਰ ਨੂੰ ਕਿਹਾ ਜਾਵੇਗਾ ਅਲਵਿਦਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਐੱਨ ਐੱਚ ਐੱਸ ਟਾਇਸਾਈਡ ਦਾ ਸਟਾਫ ਵੈਕਸੀਨ ਦੀਆਂ ਹਜ਼ਾਰਾਂ ਖੁਰਾਕਾਂ ਦੇਣ ਦੇ ਬਾਅਦ ਹੁਣ ਕੋਵਿਡ -19 ਟੀਕੇ ਦੇ ਅਗਲੇ ਪੜਾਅ ‘ਤੇ ਜਾਣ ਦੀ ਤਿਆਰੀ ਕਰ ਰਿਹਾ ਹੈ। ਜਿਸਦੇ ਲਈ ਅੱਠ ਮਹੀਨਿਆਂ ਦੌਰਾਨ ਤਕਰੀਬਨ 135,000 ਖੁਰਾਕਾਂ ਲੋਕਾਂ ਨੂੰ ਲਗਾਉਣ ਦੇ ਬਾਅਦ, ਟੀਕਾਕਰਨ ਸਟਾਫ ਵੱਲੋਂ ਡੰਡੀ ਦੇ ‘ਕੇਅਰਡ ਹਾਲ’ ਵੈਕਸੀਨ ਕੇਂਦਰ ਨੂੰ ਵਿਦਾਈ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਕੇਂਦਰ ਵਿੱਚ ਟੀਕਾਕਰਨ ਦਾ ਅੰਤਿਮ ਸੈਸ਼ਨ ਸੋਮਵਾਰ ਨੂੰ ਹੋਵੇਗਾ।

ਐੱਨ ਐੱਚ ਐੱਸ ਟਾਇਸਾਈਡ ਨੇ ਸ਼ੁੱਕਰਵਾਰ ਨੂੰ ਇਸ ਕਦਮ ਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਇੱਥੇ ਖੇਤਰ ਦੇ ਸਾਰੇ ਬਾਲਗਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਸਟਾਫ ਹੁਣ ਕੋਵਿਡ -19 ਵੈਕਸੀਨ ਰੋਲਆਉਟ ਦੇ ਅਗਲੇ ਪੜਾਅ ‘ਤੇ ਜਾਣ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿੱਚ 12-15 ਸਾਲ ਦੀ ਉਮਰ ਦੇ ਲੋਕਾਂ ਦੇ ਨਾਲ ਨਾਲ ਬੂਸਟਰ ਅਤੇ ਮੌਸਮੀ ਫਲੂ ਦੇ ਟੀਕੇ ਸ਼ਾਮਲ ਹਨ। ਨਵੀਂ ਪ੍ਰਕਿਰਿਆ ਵਿੱਚ ਡ੍ਰੌਪ-ਇਨ ਸੈਂਟਰ ਡੰਡੀ ਦੇ ਸਾਰੇ ਕਮਿਊਨਿਟੀ ਸਥਾਨਕ ਸਥਾਨਾਂ ‘ਤੇ ਜਾਰੀ ਰਹਿਣਗੇ ਅਤੇ ਟੀਕਾਕਰਨ ਟੀਮ ਫਿਰ ਵਿਆਪਕ ਮੌਸਮੀ ਫਲੂ ਅਤੇ ਕੋਵਿਡ ਬੂਸਟਰ ਟੀਕਾਕਰਨ ਪ੍ਰੋਗਰਾਮ ਲਈ ਸਿਟੀ ਸੈਂਟਰ ਦੇ ਇੱਕ ਨਵੇਂ ਸਥਾਨ ‘ਤੇ ਜਾਵੇਗੀ।

Share This :

Leave a Reply