ਸਕਾਟਲੈਂਡ: ਯੂਰਪੀਅਨ ਯੂਨੀਅਨ ਅਤੇ ਅਮਰੀਕੀ ਯਾਤਰੀਆਂ ਲਈ ਇਕਾਂਤਵਾਸ ਦੀ ਸ਼ਰਤ ਨੂੰ ਕੀਤਾ ਖਤਮ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਕੁੱਝ ਦੇਸ਼ਾਂ ਵਿੱਚੋਂ ਆਉਣ ਵਾਲੇ ਯਾਤਰੀਆਂ ਲਈ ਦਸ ਦਿਨ ਇਕਾਂਤਵਾਸ ਹੋਣ ਦੀ ਜ਼ਰੂਰਤ ਮੁਆਫ ਕੀਤੀ ਜਾ ਰਹੀ ਹੈ। ਸਕਾਟਲੈਂਡ ਦੀ ਸਰਕਾਰ ਦੁਆਰਾ ਯੂਰਪੀਅਨ ਯੂਨੀਅਨ ਦੇ ਦੇਸ਼ ਇਕੱਲੇ ਫਰਾਂਸ ਨੂੰ ਛੱਡ ਕੇ ਅਤੇ ਅਮਰੀਕੀ ਯਾਤਰੀ,  ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਪੂਰੀ ਖੁਰਾਕ ਭਾਵ ਦੋਵੇੰ ਟੀਕੇ ਲੱਗੇ ਹਨ, ਸੋਮਵਾਰ 2 ਅਗਸਤ ਤੋਂ ਇਕਾਂਤਵਾਸ ਹੋਏ ਬਿਨਾਂ ਸਕਾਟਲੈਂਡ ਦੀ ਯਾਤਰਾ ਕਰ ਸਕਣਗੇ। ਇਸਦੇ ਇਲਾਵਾ ਨਵੇਂ ਨਿਯਮਾਂ ਤਹਿਤ ਸਕਾਟਲੈਂਡ ਆਉਣ ਤੋਂ ਬਾਅਦ ਅੱਠਵੇਂ ਦਿਨ ਪੀ ਸੀ ਆਰ ਟੈਸਟ ਦੀ ਵੀ ਜ਼ਰੂਰਤ ਨਹੀਂ ਹੋਵੇਗੀ।

ਹਾਲਾਂਕਿ ਸਾਰੇ ਯਾਤਰੀਆਂ ਨੂੰ ਅਜੇ ਵੀ ਆਪਣੀ ਰਵਾਨਗੀ ਤੋਂ ਪਹਿਲਾਂ ਇੱਕ ਨਕਾਰਾਤਮਕ ਕੋਰੋਨਾ ਟੈਸਟ ਅਤੇ ਪਹੁੰਚਣ ਤੋਂ ਬਾਅਦ ਦੂਜੇ ਦਿਨ ਇੱਕ ਹੋਰ ਨਕਾਰਾਤਮਕ ਪੀ ਸੀ ਆਰ ਟੈਸਟ ਦੀ ਜ਼ਰੂਰਤ ਹੋਵੇਗੀ। ਸਕਾਟਿਸ਼ ਸਰਕਾਰ ਅਨੁਸਾਰ ਇਹ ਕਦਮ ਦੇਸ਼ ਭਰ ਅਤੇ ਵਿਦੇਸ਼ਾਂ ਵਿੱਚ ਟੀਕਾਕਰਨ ਯੋਜਨਾਵਾਂ ਦੀ ਸਫਲਤਾ ਨਾਲ ਸੰਭਵ ਹੋਇਆ ਹੈ। ਸਕਾਟਲੈਂਡ ਸਰਕਾਰ ਦੁਆਰਾ ਇਹ ਐਲਾਨ ਯੂਕੇ ਦੇ ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈੱਪਜ਼ ਦੁਆਰਾ ਇੰਗਲੈਂਡ ਲਈ ਇਸੇ ਤਰ੍ਹਾਂ ਦੀਆਂ ਤਬਦੀਲੀਆਂ ਕਰਨ ਦੀ ਘੋਸ਼ਣਾ ਤੋਂ ਬਾਅਦ ਕੀਤਾ ਗਿਆ ਹੈ।

Share This :

Leave a Reply