ਸਕਾਟਲੈਂਡ: ਅਮੀਰਾਤ ਏਅਰਲਾਈਨ ਮੁੜ ਸ਼ੁਰੂ ਕਰੇਗੀ ਗਲਾਸਗੋ- ਦੁਬਈ ਉਡਾਣਾਂ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਲਗਾਈਆਂ ਪਾਬੰਦੀਆਂ ਨੂੰ ਪੜਾਅਵਾਰ ਖੋਲ੍ਹਿਆ ਜਾ ਰਿਹਾ ਹੈ। ਯਾਤਰਾ ਦੀ ਲਾਲ ਸੂਚੀ ਵਾਲੇ ਦੇਸ਼ਾਂ ਨੂੰ ਘਟ ਰਹੇ ਕੋਰੋਨਾ ਮਾਮਲਿਆਂ ਕਾਰਨ ਇਸ ਸੂਚੀ ਵਿੱਚੋਂ ਤਬਦੀਲ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਪ੍ਰਮੁੱਖ ਏਅਰਲਾਈਨ ਅਮੀਰਾਤ ਦੁਆਰਾ ਬੁੱਧਵਾਰ 11 ਅਗਸਤ ਤੋਂ ਗਲਾਸਗੋ ਨੂੰ ਦੁਬਈ ਨਾਲ ਜੋੜਨ ਵਾਲੀਆਂ ਉਡਾਣਾਂ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ। ਸੰਯੁਕਤ ਅਰਬ ਅਮੀਰਾਤ ਨੂੰ ਸਕਾਟਿਸ਼ ਸਰਕਾਰ ਦੀ ਯਾਤਰਾ ਸਬੰਧੀ ਲਾਲ ਸੂਚੀ ਵਿੱਚੋਂ ਹਟਾਏ ਜਾਣ ਤੋਂ ਬਾਅਦ ਇਹ ਏਅਰਲਾਈਨ ਸ਼ੁਰੂ ਵਿੱਚ ਦੋਵੇਂ ਸ਼ਹਿਰਾਂ ਦੇ ਵਿਚਕਾਰ ਚਾਰ ਹਫਤਾਵਾਰੀ ਉਡਾਣਾਂ ਚਲਾਵੇਗੀ।

ਅਮੀਰਾਤ ਦੀ ਉਡਾਣ ਈ ਕੇ 27 ਦੁਬਈ ਤੋਂ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਸਵੇਰੇ 7.50 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ ਹੀ ਦੁਪਹਿਰ 12.45 ਵਜੇ ਗਲਾਸਗੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇਗੀ। ਫਿਰ ਵਾਪਸੀ ਲਈ ਉਡਾਣ, ਈਕੇ 28, ਗਲਾਸਗੋ ਤੋਂ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਦੁਪਹਿਰ 2.35 ਵਜੇ ਰਵਾਨਾ ਹੋਵੇਗੀ, ਅਗਲੇ ਦਿਨ ਸਵੇਰੇ 1.05 ਵਜੇ ਦੁਬਈ ਪਹੁੰਚੇਗੀ। ਇਹਨਾਂ ਸ਼ੁਰੂਆਤੀ ਉਡਾਣਾਂ ਤੋਂ ਬਾਅਦ ਅਮੀਰਾਤ ਵੱਲੋਂ ਉਡਾਣਾਂ ਨੂੰ ਰੋਜ਼ਾਨਾ ਸੇਵਾ ਵਿੱਚ ਲਿਆਉਣ ਦੀ ਯੋਜਨਾ ਹੈ। ਸੰਯੁਕਤ ਅਰਬ ਅਮੀਰਾਤ (ਯੂ ਏ ਈ)  ਐਤਵਾਰ ਸਵੇਰੇ 4 ਵਜੇ ਤੋਂ ਸਕਾਟਲੈਂਡ ਦੀ ਲਾਲ ਤੋਂ ਅੰਬਰ ਸੂਚੀ ਵਿੱਚ ਅੱਗੇ ਵਧੇਗਾ। ਇਸ ਲਈ ਆਉਣ ਵਾਲੇ ਵੈਕਸੀਨ ਪ੍ਰਾਪਤ ਯਾਤਰੀਆਂ ਨੂੰ ਹੋਟਲ ਕੁਆਰੰਟੀਨ ਦੀ ਲੋੜ ਨਹੀਂ ਪਵੇਗੀ।

Share This :

Leave a Reply